ਪਿੰਡ ਹੇਰਾਂ ’ਚ ਕੁਸ਼ਤੀਆਂ 24 ਨੂੰ
ਪਿੰਡ ਹੇਰਾਂ ਵਿੱਚ ਕੁਸ਼ਤੀਆਂ ਦਾ ਦੰਗਲ 24 ਨੂੰ --ਸਰਪੰਚ ਹੇਅਰ
Publish Date: Sat, 21 Mar 2026 10:20 PM (IST)
Updated Date: Sat, 21 Mar 2026 10:22 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਤਹਿਸੀਲ ਦੇ ਪਿੰਡ ਹੇਰਾਂ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀਆਂ 24 ਮਾਰਚ ਨੂੰ ਹੇਰਾਂ ਤੋਂ ਕੋਟਲਾ ਜੰਗਾਂ ਰੋਡ ਉੱਪਰ ਨਵੀਂ ਬਣੀ ਗਰਾਊਂਡ ’ਚ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਹੇਰਾਂ ਦੇ ਸਰਪੰਚ ਤੇ ਕਾਂਗਰਸ ਆਗੂ ਮੁਖਤਿਆਰ ਸਿੰਘ ਹੇਅਰ ਨੇ ਦੱਸਿਆ ਕਿ ਨਿਸ਼ਾਂਤ ਬਾਬਾ ਫਲਾਈ ਤੇ ਛੋਟਾ ਸਦਾਮ ਵਿਚਾਲੇ ਪਟਕੇ ਦੀ ਕੁਸ਼ਤੀ ਹੋਵੇਗੀ। ਦੂਸਰੇ ਪਟਕੇ ਦੀ ਕੁਸ਼ਤੀ ਸ਼ਰੀਫ ਨਵਾਂ ਪਿੰਡ ਅਕਾਲੀਆਂ ਤੇ ਮਨਪ੍ਰੀਤ ਬਿਰੜਵਾਲ ਵਿਚਕਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਪਹਿਲਵਾਨ ਲੈਂਬਰ ਸ਼ਾਹ ਕੋਟੀ ਦੀ ਅਗਵਾਈ ਹੇਠ ਇਹ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ। ਇਸ ਛਿੰਝ ਮੇਲੇ ’ਚ ਕਈ ਸ਼ਖਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਮੂਹ ਕਮੇਟੀ ਮੈਂਬਰ ਵੀ ਹਾਜ਼ਰ ਸਨ।