ਮਹੇੜੂ ’ਚ ਕੁਸ਼ਤੀਆਂ ਦੇ ਮੁਕਾਬਲੇ 28 ਨੂੰ
ਮਹੇੜੂ ’ਚ ਕੁਸ਼ਤੀਆਂ ਦਾ ਮਹਾ ਦੰਗਲ 28 ਨੂੰ
Publish Date: Thu, 19 Mar 2026 09:10 PM (IST)
Updated Date: Thu, 19 Mar 2026 09:13 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਤਹਿਸੀਲ ਨਕੋਦਰ ਦੇ ਪਿੰਡ ਮਹੇੜੂ ’ਚ 108 ਸੰਤ ਬਾਬਾ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ 132ਵਾਂ ਸਾਲਾਨਾ ਛਿੰਝ ਮੇਲਾ ਸਵਰਗੀ ਬਾਬਾ ਸਤਨਾਮ ਸਿੰਘ ਦੇ ਪਰਿਵਾਰ, ਸਮੂਹ ਐੱਨਆਰਆਈ ਵੀਰਾਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਤੇ ਕਲੱਬ ਦੇ ਸਹਿਯੋਗ ਨਾਲ 28 ਮਾਰਚ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਿਲੀ ਸੂਚਨਾ ਅਨੁਸਾਰ ਪਟਕੇ ਦੀ ਕੁਸ਼ਤੀ ਦਿਨੇਸ਼ ਘੋਲੀਆ ਹਰਿਆਣਾ ਹਿੰਦ ਕੇਸਰੀ ਤੇ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਹਿੰਦ ਕੇਸਰੀ ਵਿਚਕਾਰ ਹੋਵੇਗੀ। ਇਸ ਤੋਂ ਇਲਾਵਾ ਹੋਰ ਵੀ ਨਾਮੀ ਪਹਿਲਵਾਨਾਂ ਦੇ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ’ਚ ਉੱਘੀਆਂ ਸ਼ਖਸੀਅਤਾਂ ਸ਼ਿਰਕਤ ਕਰ ਰਹੀਆਂ ਹਨ।