ਵਿਸ਼ਵ ਓਰਲ ਹੈਲਥ ਡੇ ਮਨਾਇਆ
ਵਿਸ਼ਵ ਓਰਲ ਹੈਲਥ ਡੇ ਮਨਾਇਆ
Publish Date: Tue, 07 Apr 2026 06:27 PM (IST)
Updated Date: Tue, 07 Apr 2026 06:29 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ’ਚ ਡੀਡੀਐੱਚਓਡਾਰ ਬਲਜੀਤ ਕੌਰ ਰੂਬੀ ਤੇ ਐੱਸਐੱਮਓ ਅਪਰਾ ਡਾ. ਕਿਰਨ ਕੌਸ਼ਲ ਤੇ ਸਕੂਲ ਮੁਖੀ ਜਸਪਾਲ ਸੰਧੂ ਦੀ ਮਦਦ ਨਾਲ ਵਿਸ਼ਵ ਔਰਲ ਹੈਲਥ ਡੇ ਸਬੰਧੀ ਮਹੀਨਾਵਾਰ ਗਤੀਵਿਧੀ ਕੀਤੀ ਗਈ। ਇਸ ’ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਵਿਸ਼ਾਲ ਤਨੇਜਾ ਮੈਡੀਕਲ ਆਫਿਸਰ (ਡੈਂਟਿਸਟ )ਨੇ ਓਰਲ ਹੈਲਥ ਜਾਗਰੂਕਤਾ ਸਬੰਧੀ ਲੈਕਚਰ ਦਿੱਤਾ। ਸਕੂਲ ਮੁਖੀ ਜਸਪਾਲ ਸੰਧੂ ਨੇ ਬੱਚਿਆਂ ਨੂੰ ਮੂੰਹ ਤੇ ਦੰਦਾਂ ਦੀ ਸਫਾਈ ਸਬੰਧੀ ਜਾਣਕਾਰੀ ਦਿੱਤੀ। ਅੱਜ ਦੇ ਸਮਾਗਮ ’ਚ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ, ਅਮਰਜੀਤ ਕੌਰ ਐੱਲਐੱਚਵੀ, ਸ਼ਰਨਜੀਤ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ, ਨੈਨਸੀ ਰਾਣੀ, ਰਮਨਦੀਪ ਕੌਰ ਕੈਥ, ਹਰਜੀਤ ਸਿੰਘ ਆਦਿ ਹਾਜ਼ਰ ਸਨ।