ਯੁਵਾ ਸਸ਼ਕਤੀਕਰਨ ’ਚ ਪ੍ਰੋਫੈਸਰਜ਼ ਦੀ ਭੂਮਿਕਾ ’ਤੇ ਵਰਕਸ਼ਾਪ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 20 Feb 2026 11:20 PM (IST)
Updated Date: Fri, 20 Feb 2026 11:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ ਜਲੰਧਰ ਨੇ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡੱਕਸ਼ਨ (ਐੱਨਏਪੀਡੀਡੀਆਰ) ਅਧੀਨ ਪ੍ਰੋਫੈਸਰਾਂ ਦੀ ਨਿਰਮਾਣ ਸਮਰੱਥਾ ਵਿਸ਼ੇ ’ਤੇ ਦੋ ਦਿਨਾ ਵਰਕਸ਼ਾਪ ਪਹਿਲੇ ਦਿਨ ਨੂੰ ਸਫ਼ਲਤਾਪੂਰਵਕ ਸੰਪੰਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਭਾਈਵਾਲਾਂ ਦੀ ਰਜਿਸਟ੍ਰੇਸ਼ਨ ਤੇ ਨਾਸ਼ਤੇ ਨਾਲ ਹੋਈ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਨ ਨਾਲ ਕੀਤੀ ਗਈ। ਪ੍ਰਿੰਸੀਪਲ ਡਾ. ਜਸਮੀਤ ਸੇਠੀ ਨੇ ਸਰੋਤ ਬੁਲਾਰਿਆਂ ਤੇ ਭਾਈਵਾਲਾਂ ਦਾ ਸਵਾਗਤ ਕਰਦਿਆਂ ਨਸ਼ਾ ਦੇ ਖਾਤਮੇ ਤੇ ਯੁਵਾ ਸਸ਼ਕਤੀਕਰਨ ’ਚ ਪ੍ਰੋਫੈਸਰਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਵਾਈਸ-ਪ੍ਰਿੰਸੀਪਲ ਸ਼ਨਵਨੀਤ ਜੀਤ ਨੇ ਸ਼ਿੱਖਿਆ ਸੰਸਥਾਵਾਂ ’ਚ ਸ਼ੁਰੂਆਤੀ ਦਖ਼ਲਅੰਦਾਜ਼ੀ ਤੇ ਰੋਕਥਾਮ ਲਈ ਸਮਰੱਥਾ ਨਿਰਮਾਣ ਦੀ ਮਹੱਤਤਾ ਉਜਾਗਰ ਕੀਤੀ।
ਪਹਿਲਾ ਸੈਸ਼ਨ ਜ਼ੀਨੀਆ ਵਰਮਾ, ਕੌਂਸਲਿੰਗ ਸਾਈਕੋਲੋਜਿਸਟ ਤੇ ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ ਵੱਲੋਂ ਲਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਕੌਂਸਲਿੰਗ ਮਨੋਵਿਗਿਆਨ, ਮਾਨਸਿਕ ਸਿਹਤ ਜਾਗਰੂਕਤਾ ਤੇ ਐੱਨਏਪੀਡੀਡੀਆਰ ਫਰੇਮਵਰਕ ਅਧੀਨ ਰੋਕਥਾਮ ਰਣਨੀਤੀਆਂ ’ਤੇ ਚਰਚਾ ਕੀਤੀ। ਦੂਜਾ ਅਤੇ ਤੀਜਾ ਸੈਸ਼ਨ ਡਾ. ਸੰਦੀਪ ਕੁਮਾਰੀ, ਸਾਈਕੋਲੋਜਿਸਟ-ਕਮ-ਕੌਂਸਲਰ, ਸਰਕਾਰੀ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ, ਹੁਸ਼ਿਆਰਪੁਰ ਵੱਲੋਂ ਕਰਵਾਏ ਗਏ। ਉਨ੍ਹਾਂ ਨੇ ਨਸ਼ਾ ਦੀ ਆਦਤ, ਇਸ ਦੇ ਮਨੋਵਿਗਿਆਨਿਕ ਪ੍ਰਭਾਵ, ਪੁਨਰਵਾਸ ਰਣਨੀਤੀਆਂ ਅਤੇ ਅਸਲੀ ਜੀਵਨ ਕੇਸ ਅਧਿਐਨਾਂ ਦੇ ਆਧਾਰ ’ਤੇ ਉੱਚ ਪੱਧਰੀ ਕਾਊਂਸਲਿੰਗ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਚੌਥਾ ਸੈਸ਼ਨ ਡਾ. ਜਸ਼ਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਡੀਏਵੀ ਯੂਨੀਵਰਸਿਟੀ, ਜਲੰਧਰ ਵੱਲੋਂ ਲਿਆ ਗਿਆ, ਜਿਸ ਵਿੱਚ ਮਨੋਵਿਗਿਆਨਿਕ ਸੁਖ-ਸਮ੍ਰਿੱਧੀ, ਤਣਾਅ ਪ੍ਰਬੰਧਨ ਅਤੇ ਨਸ਼ਾਮੁਕਤ ਅਤੇ ਸਹਾਇਕ ਅਕਾਦਮਿਕ ਵਾਤਾਵਰਨ ਸਿਰਜਣ ਵਿੱਚ ਸ਼ਿਕਸ਼ਕਾਂ ਦੀ ਭੂਮਿਕਾ ’ਤੇ ਕੇਂਦ੍ਰਿਤ ਚਰਚਾ ਕੀਤੀ ਗਈ। ਪਹਿਲੇ ਦਿਨ ਦੀ ਸਮਾਪਤੀ ਪ੍ਰਿੰਸੀਪਲ ਡਾ. ਜਸਮੀਤ ਸੇਠੀ ਦੇ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਸਰੋਤ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ। ਨਾਲ ਹੀ, ਉਨ੍ਹਾਂ ਨੇ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ਼ ਅਤੇ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਰਕਸ਼ਾਪ ਦੀ ਸਫ਼ਲਤਾਲਈ ਪ੍ਰੋਗਰਾਮ ਇੰਚਾਰਜ ਡਾ. ਹਰਮਨਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ।