ਐੱਲਕੇਸੀ ਟੀਸੀ ਸਕੂਲ ’ਚ ਸਟਾਰਟਅੱਪ ਇਕੋਸਿਸਟਮ ਬਾਰੇ ਦੱਸਿਆ
ਐੱਲਕੇਸੀ ਟੀਸੀ ਸਕੂਲ ਆਫ਼ ਮੈਨੇਜਮੈਂਟ ਵੱਲੋਂ ਸਟਾਰਟਅੱਪ ਤੇ ਨਵੀਨਤਾ ਵਿਸ਼ੇ ’ਤੇ ਵਰਕਸ਼ਾਪ
Publish Date: Fri, 09 Jan 2026 06:38 PM (IST)
Updated Date: Fri, 09 Jan 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਦੇ ਸਕੂਲ ਆਫ਼ ਮੈਨੇਜਮੈਂਟ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਵੱਲੋਂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਸਹਿਯੋਗ ਨਾਲ ‘ਸਟਾਰਟਅੱਪ, ਨਵੀਨਤਾ ਅਤੇ ਡਿਜ਼ਾਈਨ ਸੋਚ’ ਵਿਸ਼ੇ ’ਤੇ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਭਾਰਤ ਵਿਚ ਸਟਾਰਟਅੱਪ ਇਕੋਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਟਾਰਟਅੱਪ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਸਰਕਾਰੀ ਪਹਿਲਕਦਮੀਆਂ ਉੱਤੇ ਰੋਸ਼ਨੀ ਪਾਈ ਗਈ। ਸਰੋਤ ਵਿਅਕਤੀ ਨੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਨਵੀਨਤਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਡਿਜ਼ਾਈਨ ਸੋਚ ਰਾਹੀਂ ਉਪਭੋਗਤਾ-ਕੇਂਦ੍ਰਿਤ ਸਮੱਸਿਆਵਾਂ ਦੀ ਪਛਾਣ ਕਰਕੇ ਵਿਹਾਰਕ ਹੱਲ ਤਿਆਰ ਕੀਤੇ ਜਾ ਸਕਦੇ ਹਨ। ਅੰਤ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਉੱਦਮੀ ਇੱਛਾਵਾਂ ਸੰਬੰਧੀ ਸਵਾਲ ਪੁੱਛੇ। ਸੁਖਬੀਰ ਸਿੰਘ ਚੱਠਾ (ਡਾਇਰੈਕਟਰ, ਏਏ ਕੇਸੀਐੱਲ ਗਰੁੱਪ) ਅਤੇ ਡਾ. ਆਰਐੱਸ ਦਿਓਲ (ਡਾਇਰੈਕਟਰ) ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਤੇ ਨਵੀਨਤਾਕਾਰੀ ਸੋਚ ਵਿਕਸਿਤ ਕਰਦੀਆਂ ਹਨ। ਡਾ. ਇੰਦਰਪਾਲ (ਡੀਨ ਰਿਸਰਚ ਅਤੇ ਇਮਤਿਹਾਨ) ਨੇ ਵੀ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ।