ਐੱਚਐੱਮਵੀ ’ਚ ਪਲੇਸਮੈਂਟ ਦੀ ਪ੍ਰਕਿਰਿਆ ਦੱਸੀ
ਐੱਚਐੱਮਵੀ ਵਿਖੇ ਕੌਸ਼ਲ ਵਿਕਾਸ ’ਤੇ ਵਰਕਸ਼ਾਪ ਕਰਵਾਈ
Publish Date: Sat, 17 Jan 2026 06:37 PM (IST)
Updated Date: Sat, 17 Jan 2026 06:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਪਲੇਸਮੇਂਟ ਸੈਲ ਵੱਲੋਂ ‘ਨੈਸਕਾਮ ਨੋਏਡਾ’ ਦੇ ਸਹਿਯੋਗ ਨਾਲ ‘ਕੌਸ਼ਲ ਵਿਕਾਸ’ ਤੇ ਫਾਈਨਲ ਸਾਲ ਦੀਆਂ ਵਿਦਿਆਰਥਣਾਂ ਲਈ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਵਰਕਸ਼ਾਪ ਕਰਵਾਈ। ਵਰਕਸ਼ਾਪ ਦੀ ਸ਼ੁਰੂਆਤ ’ਚ ਡੀਨ ਪਲੇਸਮੈਂਟ ਸੈੱਲ ਜਗਜੀਤ ਭਾਟੀਆ ਨੇ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਤੇ ਪਲੇਸਮੈਂਟ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਦਿੱਤੀ। ‘ਨਾਸਕਾੱਮ ਨੋਏਡਾ’ ਤੋਂ ਸੰਕਲਪ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪਲੇਸਮੈਂਟ ਪ੍ਰਕਿਰਿਆ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਪ੍ਰਕਿਰਿਆ ਆਸਾਨ ਹੋ ਸਕਦੀ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਵਰਕਸ਼ਾਪ ਦੇ ਅੰਤ ’ਚ ਵਿਦਿਆਰਥਣਾਂ ਨੇ ਕਾਫੀ ਕੁਝ ਨਵਾਂ ਸਿੱਖਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਪਲੇਸਮੈਂਟ ਸੈਲ ਨੂੰ ਇਸ ਲਈ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰਬੰਧਾਂ ਨਾਲ ਹਮੇਸ਼ਾ ਹੀ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਪਲੇਸਮੈਂਟ ਸੈਲ ਹਮੇਸ਼ਾ ਵਿਦਿਆਰਥਣਾਂ ਲਈ ਯਤਨਸ਼ੀਲ ਰਹਿੰਦਾ ਹੈ। ਡੀਨ ਪਲੇਸਮੈਂਟ ਸੈਲ ਜਗਜੀਤ ਭਾਟੀਆ, ਸੰਗੀਤਾ ਭੰਡਾਰੀ ਤੇ ਸੁਮਿਤ ਸ਼ਰਮਾ ਵੀ ਮੌਜੂਦ ਸਨ।