45 ਲੱਖ ਨਾਲ ਪਾਣੀ ਦੀ ਪਾਈਪ ਪਾਉਣ ਦਾ ਕੰਮ ਸ਼ੁਰੂ
ਮੇਅਰ ਵਿਨੀਤ ਧੀਰ ਤੇ ਰਾਜਵਿੰਦਰ ਕੌਰ ਥਿਆੜਾ ਨੇ ਪਾਣੀ ਦੀ ਪਾਇਪ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
Publish Date: Sat, 03 Jan 2026 07:22 PM (IST)
Updated Date: Sat, 03 Jan 2026 07:26 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਨੀਤ ਧੀਰ ਤੇ ਕੈਂਟ ਹਲਕੇ ਦੀ ਆਪ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਵਾਰਡ 16 ਦੀ ਆਬਾਦੀ ਪੰਜਾਬ ਐਵੇਨਿਊ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਪੈਣ ਵਾਲੀ ਪਾਣੀ ਦੀ ਪਾਈਪ ਪਾਉਣ ਦੇ ਕੰਮ ਦਾ ਸਾਂਝੇ ਤੌਰ ’ਤੇ ਫੀਤਾ ਕੱਟ ਕੇ ਕੰਮ ਸ਼ੁਰੂ ਕਰਵਾਇਆ। ਇਸ ਦੌਰਾਨ ਮੇਅਰ ਤੇ ਹਲਕਾ ਇੰਚਾਰਜ ਥਿਆੜਾ ਨੇ ਕਿਹਾ ਕਿ ਹੁਣ ਗਰਮੀਆਂ ’ਚ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦੀ ਸ਼ਿਕਾਇਤ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਅਕਸਰ ਗਰਮੀਆਂ ’ਚ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਕਤ ਪਾਈਪ ਪੈਣ ਨਾਲ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਸ ਮੌਕੇ ਕੌਂਸਲਰ ਮਿੰਟੂ ਜੁਨੇਜਾ ਨੇ ਪਾਣੀ ਦੀ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਭਵਿੱਖ ’ਚ ਪੀਣ ਦੇ ਪਾਣੀ ਦੀ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਐਵੇਨਿਊ ਦੇ ਪਤਵੰਤੇ ਤੇ ਠੇਕੇਦਾਰ ਸਤਪਾਲ ਗਿੱਲ ਵੀ ਹਾਜ਼ਰ ਸਨ।