ਦੋਮੋਰੀਆ ਪੁਲ ਦੀਆਂ ਟੀਨ ਚਾਦਰਾਂ ਬਦਲਣ ਦਾ ਕੰਮ ਸ਼ੁਰੂ
ਦੋਮੋਰੀਆਪੁਲ ਦੀਆਂ ਟੀਨ ਦੀਆਂ ਚਾਦਰਾਂ ਬਦਲਣ ਦਾ ਕੰਮ ਸ਼ੁਰੂ
Publish Date: Wed, 11 Feb 2026 07:21 PM (IST)
Updated Date: Wed, 11 Feb 2026 07:23 PM (IST)
1870 ’ਚ ਪਾਈਆਂ ਗਈਆਂ ਸਨ ਚਾਦਰਾਂ, ਬਦਲਣ ਲਈ ਲਿਆ ਜਾਵੇਗਾ ਬਲਾਕ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਜਲੰਧਰ ਸਿਟੀ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ-ਜਲੰਧਰ ਰੇਲਵੇ ਲਾਈਨ ਵਿਚਕਾਰ ਪੈਂਦੇ ਦੋਮੋਰੀਆ ਪੁਲ |ਤੇ 1870 ਤੋਂ ਪਈਆਂ ਟੀਨ ਦੀਆਂ ਚਾਦਰਾਂ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕੰਮ ਨੂੰ ਦੇਖਦੇ ਹੋਏ ਦੋਮੋਰੀਆ ਪੁਲ ਦੀ ਇਕ ਪਾਸੇ ਦੀ ਲਾਈਨ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਦੋਵੇਂ ਲਾਈਨਾਂ ਨੂੰ ਬੰਦ ਕਰਕੇ ਕੰਮ ਕੀਤਾ ਜਾਵੇਗਾ। ਰੇਲ ਆਵਾਜਾਈ ਕਾਰਨ ਦਿਨ ਭਰ ਕੰਮ ’ਚ ਵਿਘਨ ਪਿਆ ਹੈ। ਬਾਕੀ ਕੰਮ ਲਈ ਇੱਕ ਬਲਾਕ ਵੀ ਲਿਆ ਜਾਏਗਾ। ਬਲਾਕ ਦੇ ਨਤੀਜੇ ਵਜੋਂ ਲਗਪਗ ਛੇ ਰੇਲਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ। ਕਾਬਿਲੇਗ਼ੌਰ ਹੈ ਕਿ 166 ਸਾਲ ਪਹਿਲਾਂ ਲਗਪਗ 1870 ਵਿਚ ਜਲੰਧਰ ਤੋਂ ਅੰਮ੍ਰਿਤਸਰ ਤੱਕ ਰੇਲਵੇ ਲਾਈਨਾਂ ਜਲੰਧਰ ਸਟੇਸ਼ਨ ਦੇ ਨਿਰਮਾਣ ਦੇ ਨਾਲ ਹੀ ਟੀਨ ਦੀਆਂ ਚਾਦਰਾਂ ਵਿਛਾਈਆਂ ਗਈਆਂ ਸਨ।
ਬਰਤਾਨਵੀ ਯੁੱਗ ਦਾ ਇਹ ਪੁਲ ਅੱਜ ਵੀ ਮਜ਼ਬੂਤੀ ਨਾਲ ਖੜ੍ਹਾ ਹੈ, ਜਿਸ ਹੇਠੋਂ ਰੇਲਗੱਡੀਆਂ ਅਤੇ ਵਾਹਨਾਂ ਦੀ ਆਵਾਜਾਈ ਚੱਲਦੀ ਹੈ ਪਰ ਰੇਲਵੇ ਲਾਈਨਾਂ ਦੇ ਹੇਠਾਂ ਵਿਛਾਈਆਂ ਗਈਆਂ ਲੋਹੇ ਦੀਆਂ ਟੀਨਾਂ ਅਤੇ ਚਾਦਰਾਂ ਪੂਰੀ ਤਰ੍ਹਾਂ ਖਸਤਾ ਹੋ ਗਈਆਂ ਹਨ। ਇਸ ਕਾਰਨ ਹੇਠਾਂ ਤੋਂ ਲੰਘਣ ਵਾਲੇ ਡਰਾਈਵਰਾਂ 'ਤੇ ਵੀ ਮਿੱਟੀ ਡਿੱਗਦੀ ਹੈ ਤੇ ਬਰਸਾਤ ਦੇ ਦਿਨਾਂ ਵਿਚ ਪੁਲ ਦੇ ਹੇਠਾਂ ਪੂਰਾ ਇਲਾਕਾ ਪਾਣੀ ਨਾਲ ਭਰ ਜਾਂਦਾ ਹੈ, ਜਿਸ ਕਾਰਨ ਪੁਲ ਖੁਦ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਰੇਲਵੇ ਨੇ ਹੁਣ ਇਸ ਦੀ ਹਾਲਤ ਨੂੰ ਸੁਧਾਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।