ਜਨਤਾ ਕਾਲਜ ਕਰਤਾਰਪੁਰ ’ਚ ਮਨਾਇਆ ਮਹਿਲਾ ਦਿਵਸ
ਜਨਤਾ ਕਾਲਜ ਕਰਤਾਰਪੁਰ ਵਿਖੇ ਮਹਿਲਾ ਦਿਵਸ ਮਨਾਇਆ
Publish Date: Mon, 09 Mar 2026 09:26 PM (IST)
Updated Date: Mon, 09 Mar 2026 09:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ’ਚ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਹੇਠ ਐੱਨ.ਐੱਸ.ਐੱਸ ਯੂਨਿਟ ਵੱਲੋਂ 'ਅੰਤਰਰਾਸ਼ਟਰੀ ਨਾਰੀ ਦਿਵਸ' ਮਨਾਇਆ ਗਿਆ। ਵਿਦਿਆਰਥਣਾਂ ਨੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਔਰਤਾਂ ਨੂੰ ਯਾਦ ਕੀਤਾ। ਵਿਦਿਆਰਥਣਾਂ ਨੇ ਖੋ-ਖੋ ਤੇ 100 ਮੀਟਰ ਦੀ ਦੌੜ ਲਗਾ ਕੇ ਹਰ ਇੱਕ ਔਰਤ ਨੂੰ ਤੰਦਰੁਸਤ ਤੇ ਫਿੱਟ ਰਹਿਣ ਦਾ ਸੰਦੇਸ਼ ਦਿੱਤਾ ਤੇ ਇਸ ਦਿਨ 'ਨਾਰੀ ਦਿਵਸ' ’ਤੇ ਲੇਖ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰਸੀਪਲ ਨੇ ਔਰਤਾਂ ਨੂੰ ਇਸ ਦਿਨ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਅਜੋਕੀ ਔਰਤ ਬੇਸ਼ਕ ਸਮਾਜ ਦੇ ਹਰ ਖੇਤਰ ਵਿੱਚ ਬੁਲੰਦੀਆਂ ਛੂਹ ਰਹੀ ਹੈ ਪਰ ਅਜੇ ਵੀ ਜ਼ਮੀਨੀ ਪੱਧਰ ’ਤੇ ਹੋਰ ਵੀ ਕੰਮ ਕਰਨਾ ਬਾਕੀ ਹੈ। ਉਨ੍ਹਾਂ ਨੇ ਸਵਿੱਤਰੀ ਬਾਈ ਫੂਲੇ (ਜੋ ਕਿ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ) ਨੂੰ ਵੀ ਨਮਨ ਕੀਤਾ, ਜਿਸਨੇ ਔਰਤਾਂ ਦੇ ਹੱਕਾਂ ਲਈ ਉਸ ਸਮੇਂ ਦੇ ਕੂੜ ਰੀਤੀ ਰਿਵਾਜਾਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ। ਕਾਲਜ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ (ਹਲਕਾ ਕਰਤਾਪੁਰ) ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀਪਾਲ ਨੇ ਔਰਤਾਂ ਨੂੰ ਅੱਗੇ ਵੱਧਣ ਲਈ ਸੰਦੇਸ਼ ਦਿੱਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ, ਡਾ. ਸਾਕਸ਼ੀ ਕਸ਼ੱਅਪ ਤੇ ਸਮੂਹ ਸਟਾਫ ਵੀ ਮੌਜੂਦ ਸੀ।