ਵਿਆਹ ਸਮਾਗਮ ’ਚ ਔਰਤਾਂ ਨੇ ਕੀਤੀ ਨਕਦੀ ਚੋਰੀ
ਵਿਆਹ ਸਮਾਗਮ ’ਚ ਔਰਤਾਂ ਨੇ ਕੀਤੀ ਨਗਦੀ ਚੋਰੀ
Publish Date: Mon, 16 Feb 2026 08:20 PM (IST)
Updated Date: Mon, 16 Feb 2026 08:24 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕਸਬਾ ਮੱਲ੍ਹੀਆਂ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਚੱਲ ਰਹੇ ਵਿਆਹ ਸਮਾਗਮ ’ਚ ਦੋ ਔਰਤਾਂ ਵੱਲੋਂ ਵਿਦੇਸ਼ ਤੋਂ ਆਈ ਔਰਤ ਦੇ ਪਰਸ ’ਚੋਂ ਨਕਦੀ ਚੋਰੀ ਕਰ ਲਈ ਤੇ ਫਿਲਮੀ ਸਟਾਈਲ ’ਚ ਰਫੂ ਚੱਕਰ ਹੋ ਗਈਆਂ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੱਲ੍ਹੀਆਂ ਕਲਾਂ ਦੇ ਇਕ ਪਰਿਵਾਰ ਦੇ ਲੜਕੇ ਦੇ ਵਿਆਹ ਦੇ ਸ਼ਗਨਾਂ ਦਾ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਸੀ। ਇਸ ਦੌਰਾਨ ਦੋ ਸ਼ਾਤਰ ਔਰਤਾਂ ਇਸ ਸਮਾਗਮ ’ਚ ਮਹਿਮਾਨਾਂ ਵਾਂਗ ਸ਼ਾਮਿਲ ਹੋਈਆਂ ਤੇ ਸ਼ਗਨ ਵੇਲੇ ਭੀੜ ਦਾ ਫਾਇਦਾ ਚੁੱਕਦੇ ਹੋਏ ਵਿਦੇਸ਼ ਤੋਂ ਆਈ ਇਕ ਔਰਤ ਜੋ ਕਿ ਲੜਕੇ ਦੀ ਭੂਆ ਲੱਗਦੀ ਸੀ ਦੇ ਪਰਸ ’ਚੋਂ 60 ਹਜ਼ਾਰਰ ਦੇ ਕਰੀਬ ਨਕਦੀ ਕੱਢ ਕੇ ਫਿਲਮੀ ਸਟਾਈਲ ’ਚ ਗੁਰਦੁਆਰਾ ਦੀ ਛੱਤ ਤੋਂ ਹੋ ਕੇ ਨਾਲ ਲੱਗਦੀਆਂ ਦੁਕਾਨਾਂ ਦੇ ਉੱਪਰ ਦੀ ਹੁੰਦੀਆਂ ਹੋਈਆਂ ਅੱਡੇ ’ਚ ਖੜ੍ਹੇ ਥਰੀ ਵੀਲਰ ’ਚ ਕਪੂਰਥਲਾ ਵਾਲੀ ਸਾਈਡ ਵੱਲ ਨੂੰ ਫਰਾਰ ਹੋ ਗਈਆਂ। ਇਸ ਚੋਰੀ ਦਾ ਕੁਝ ਦੇਰ ਬਾਅਦ ਹੀ ਪਤਾ ਚੱਲਿਆ ਜਦ ਤੱਕ ਉਹ ਦੂਰ ਜਾ ਚੁੱਕੀਆਂ ਸਨ। ਪੁਲਿਸ ਨੇ ਦੋ ਅਣਪਛਾਤੀਆਂ ਔਰਤਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ।