ਸਿਟੀ ਰੇਲਵੇ ਸਟੇਸ਼ਨ ਦੀਆਂ ਮਹਿਲਾ ਕਰਮਚਾਰੀਆਂ ਨੇ ਸੰਭਾਲੀ ਕਮਾਨ
ਸਿਟੀ ਰੇਲਵੇ ਸਟੇਸ਼ਨ ਦੀਆਂ ਮਹਿਲਾ ਕਰਮਚਾਰੀਆਂ ਨੇ ਸੰਭਾਲੀ ਕਮਾਨ
Publish Date: Sun, 08 Mar 2026 08:13 PM (IST)
Updated Date: Mon, 09 Mar 2026 04:13 AM (IST)

-------------ਬਜਟ ਸਬੰਧੀ--------------- -------------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ------------ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਰੇਲ ਮਹਿਲਾ ਯਾਤਰੀਆਂ ਤੇ ਮਹਿਲਾ ਕਰਮਚਾਰੀਆਂ ਲਈ ਵੱਖ-ਵੱਖ ਕਲਿਆਣਕਾਰੀ ਗਤੀਵਿਧੀਆਂ ਚਲਾ ਰਹੀ ਹੈ। ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਲਈ ਭਾਰਤੀ ਰੇਲ ਵੱਲੋਂ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਟ੍ਰੇਨਾਂ ’ਚ ਮਹਿਲਾਵਾਂ, ਵਰਿੱਧ ਨਾਗਰਿਕਾਂ ਤੇ ਗਰਭਵਤੀ ਮਹਿਲਾਵਾਂ ਲਈ ਰਾਖਵੇਂ ਤੇ ਹੇਠਲੇ ਬਰਥਾਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਸਟੇਸ਼ਨਾਂ ’ਤੇ ਮਹਿਲਾਵਾਂ ਲਈ ਵੱਖਰੇ ਰਿਜ਼ਰਵੇਸ਼ਨ ਕਾਊਂਟਰ, ਵੇਟਿੰਗ ਰੂਮ ਤੇ ਸ਼ੌਚਾਲਿਆਂ ਦੀ ਸਹੂਲਤ ਵੀ ਉਪਲਬਧ ਹੈ। ਮੇਲ ਤੇ ਐਕਸਪ੍ਰੈਸ ਟ੍ਰੇਨਾਂ ਦੇ ਅਨਰਿਜ਼ਰਵਡ ਡੱਬਿਆਂ ’ਚ ਵੀ ਮਹਿਲਾਵਾਂ ਲਈ ਵੱਖਰੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਮਹਿਲਾ ਕਰਮਚਾਰੀਆਂ ਦੇ ਕਲਿਆਣ ਲਈ ਭਾਰਤੀ ਰੇਲ ਵੱਲੋਂ ਬੱਚਿਆਂ ਦੀ ਦੇਖਭਾਲ (ਕ੍ਰੇਚ) ਸੁਵਿਧਾ, ਟ੍ਰੇਨਿੰਗ ਪ੍ਰੋਗਰਾਮ ਤੇ ਸਕਾਲਰਸ਼ਿਪ ਵਰਗੀਆਂ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਵੱਖ-ਵੱਖ ਪ੍ਰੋਗਰਾਮ ਕਰਵਾ ਕੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਨਾਲ ਉਨਾਂ ਨੂੰ ਅੱਗੇ ਵਧਣ ਤੇ ਸਮਾਜ ’ਚ ਮਜ਼ਬੂਤ ਭੂਮਿਕਾ ਨਿਭਾਉਣ ਲਈ ਪ੍ਰੇਰਣਾ ਮਿਲਦੀ ਹੈ। ਐਤਵਾਰ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਬੁਕਿੰਗ, ਸੁਰੱਖਿਆ, ਸਿਗਨਲਿੰਗ ਤੇ ਟਰੈਕ ਮੇਨਟੇਨੈਂਸ ਸਮੇਤ ਸਾਰੇ ਓਪਰੇਸ਼ਨ ਤੇ ਮੇਨਟੇਨੈਂਸ ਨਾਲ ਜੁੜੇ ਕੰਮ ਪੂਰੀ ਤਰ੍ਹਾਂ ਮਹਿਲਾ ਕਰਮਚਾਰੀਆਂ ਵੱਲੋਂ ਸੰਭਾਲੇ ਗਏ। ਜਲੰਧਰ ਸਿਟੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਰੇਲਗੱਡੀ ਨੰਬਰ 54643 ਦਾ ਸੰਚਾਲਨ ਵੀ ਪੂਰੀ ਤਰ੍ਹਾਂ ਮਹਿਲਾ ਰੇਲ ਕਰਮਚਾਰੀਆਂ ਦੇ ਹਵਾਲੇ ਰਿਹਾ। ਟ੍ਰੇਨ ਨੰਬਰ 54643 ਨੂੰ ਮਹਿਲਾ ਪੌਇੰਟਸਮੈਨ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੋਕਣ ਲਈ “ਫੋਰਟ੍ਰੈੱਸ ਟਿਕਟ ਜਾਂਚ” ਮੁਹਿੰਮ ਵੀ ਚਲਾਈ ਗਈ, ਜੋ ਪੂਰੀ ਤਰ੍ਹਾਂ ਮਹਿਲਾ ਟਿਕਟ ਚੈਕਿੰਗ ਸਟਾਫ ਵੱਲੋਂ ਚਲਾਈ ਗਈ। ਇਸ ਮੁਹਿੰਮ ਦੌਰਾਨ ਕੁੱਲ 220 ਬਿਨਾਂ ਟਿਕਟ ਯਾਤਰੀ ਫੜੇ ਗਏ ਤੇ 1,11,000 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਮਹਿਲਾ ਕਰਮਚਾਰੀਆਂ ਨੂੰ ਵਧਾਈ ਦਿੱਤੀ ਤੇ ਰੇਲ ਯਾਤਰਾ ਨੂੰ ਹੋਰ ਸੁਰੱਖਿਅਤ ਤੇ ਯਾਤਰੀਆਂ ਲਈ ਸੁਵਿਧਾਜਨਕ ਬਣਾਉਣ ’ਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਭਾਰਤੀ ਰੇਲ ’ਚ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਹੁਣ ਉਨਾਂ ਦੀ ਮੌਜੂਦਗੀ ਸਿਰਫ ਦਫ਼ਤਰਾਂ ਤੱਕ ਸੀਮਿਤ ਨਹੀਂ ਰਹੀ। ਆਪਣੀ ਸਮਰਪਣ ਭਾਵਨਾ ਤੇ ਕਰਤਵ੍ਯਨਿਸ਼ਠਾ ਨਾਲ ਮਹਿਲਾ ਰੇਲ ਕਰਮਚਾਰੀ ਨਾ ਸਿਰਫ ਟ੍ਰੇਨਾਂ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਸਗੋਂ ਹੋਰ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ’ਚ ਨੌਜਵਾਨ ਲੜਕੀਆਂ ਨੂੰ ਰੇਲਵੇ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਕ ਪਹਿਲ ਕੀਤੀ ਗਈ ਹੈ। ਵੱਖ-ਵੱਖ ਸਕੂਲਾਂ ਤੋਂ ਆਈਆਂ ਵਿਦਿਆਰਥਣਾਂ ਨੂੰ ਦਿਖਾਇਆ ਗਿਆ ਕਿ ਕਿਵੇਂ ਮਹਿਲਾਵਾਂ ਸਟੇਸ਼ਨ ਓਪਰੇਸ਼ਨ ਦੀ ਅਗਵਾਈ ਕਰ ਰਹੀਆਂ ਹਨ, ਟ੍ਰੇਨਾਂ ਚਲਾ ਰਹੀਆਂ ਹਨ ਤੇ ਲੋਕੋਮੋਟਿਵ ਤੇ ਪਟੜੀਆਂ ਦੇ ਰਖ-ਰਖਾਅ ਦਾ ਕੰਮ ਵੀ ਸੰਭਾਲ ਰਹੀਆਂ ਹਨ।