ਪਿਤਾ ਨਾਲ ਜਾ ਰਹੀ ਔਰਤ ਨੂੰ ਬਦਮਾਸ਼ਾਂ ਨੇ ਮਾਰੇ ਤਾਅਨੇ, ਵਿਰੋਧ ਕਰਨ ’ਤੇ ਕੀਤਾ ਹਮਲਾ
ਆਪਣੇ ਪਿਤਾ ਨਾਲ ਔਰਤ ਨੂੰ ਬਦਮਾਸ਼ਾਂ ਨੇ ਮਾਰੇ ਤਾਅਨੇ ਪਿਤਾ ਨੇ ਵਿਰੋਧ ਕੀਤਾ ਤਾਂ ਉਸ ’ਤੇ ਕੀਤਾ ਹਮਲਾ
Publish Date: Tue, 17 Feb 2026 09:27 PM (IST)
Updated Date: Wed, 18 Feb 2026 04:16 AM (IST)

- ਭੀੜ ਨੇ ਕਾਬੂ ਕੀਤੇ ਮੁਲਜ਼ਮ, ਮਾਫ਼ੀ ਮੰਗਣ ਤੋਂ ਬਾਅਦ ਬਦਮਾਸ਼ ਹੋਏ ਫ਼ਰਾਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਮੰਗਲਵਾਰ ਦੁਪਹਿਰ ਨੂੰ ਗਾਜ਼ੀ ਗੁੱਲਾ ਨੇੜੇ ਆਪਣੇ ਪਿਤਾ ਨਾਲ ਮੋਟਰਸਾਈਕਲ ਤੇ ਸਵਾਰ ਔਰਤ ਨੂੰ ਤਿੰਨ ਬਦਮਾਸ਼ਾਂ ਨੇ ਤਾਅਨੇ ਮਾਰੇ। ਜਦੋਂ ਪਿਤਾ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਤੇ ਹਮਲਾ ਕਰ ਦਿੱਤਾ। ਹੰਗਾਮਾ ਦੇਖ ਕੇ ਸਥਾਨਕ ਲੋਕ ਇਕੱਠੇ ਹੋ ਗਏ ਤੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਛਿੱਤਰ-ਪਰੇਡ ਕਰਨ ਤੋਂ ਬਾਅਦ ਬਦਮਾਸ਼ਾਂ ਨੂੰ ਮਾਫ਼ੀ ਮੰਗਣ ਤੋਂ ਬਾਅਦ ਛੱਡ ਦਿੱਤਾ ਗਿਆ। ਇਹ ਘਟਨਾ ਗਾਜ਼ੀ ਗੁੱਲਾ ਇਲਾਕੇ ’ਚ ਵਾਪਰੀ। ਮੁਟਿਆਰ ਆਪਣੇ ਪਿਤਾ ਨਾਲ ਦਹੀ-ਭੱਲਾ ਖਰੀਦਣ ਗਈ ਸੀ ਤੇ ਘਰ ਵਾਪਸ ਆ ਰਹੀ ਸੀ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਵਰੁਣ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਭਰਾ ਦਹੀਂ ਭੱਲਾ ਖਰੀਦ ਕੇ ਆਪਣੀ ਧੀ ਨਾਲ ਬਾਈਕ ਤੇ ਘਰ ਜਾ ਰਿਹਾ ਸੀ। ਇਸ ਦੌਰਾਨ ਬਾਈਕ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੀ ਭਤੀਜੀ ਨਾਲ ਛੇੜਛਾੜ ਕੀਤੀ। ਜਦੋਂ ਉਸ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵਰੁਣ ਨੇ ਦੱਸਿਆ ਕਿ ਉਹ ਵੀ ਉਸੇ ਰਸਤੇ ਤੋਂ ਲੰਘ ਰਿਹਾ ਸੀ ਤੇ ਭੀੜ ਨੂੰ ਦੇਖ ਕੇ ਰੁਕ ਗਿਆ। ਉਸ ਨੇ ਦੇਖਿਆ ਕਿ ਤਿੰਨ ਨੌਜਵਾਨ ਉਸ ਦੇ ਭਰਾ ਨਾਲ ਲੜ ਰਹੇ ਸਨ। ਇਸ ਤੋਂ ਬਾਅਦ ਉਸ ਨੇ ਤੇ ਹੋਰ ਲੋਕਾਂ ਨੇ ਮਿਲ ਕੇ ਤਿੰਨਾਂ ਨੌਜਵਾਨਾਂ ਨੂੰ ਫੜ ਲਿਆ। ਭੀੜ ਨੂੰ ਦੇਖ ਕੇ ਨੌਜਵਾਨਾਂ ਨੇ ਮਾਫ਼ੀ ਮੰਗਣੀ ਸ਼ੁਰੂ ਕਰ ਦਿੱਤੀ। ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨਾਂ ਦੇ ਪਛਾਣ ਪੱਤਰ (ਦਸਤਾਵੇਜ਼) ਚੈੱਕ ਕੀਤੇ ਤੇ ਬਾਅਦ ’ਚ ਚਿਤਾਵਨੀ ਦੇ ਕੇ ਉਨ੍ਹਾਂ ਨੂੰ ਜਾਣ ਦਿੱਤਾ।