ਗੁਰਾਇਆ ’ਚ ਔਰਤ ਨਾਲ ਲੁੱਟ-ਖੋਹ
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ:
Publish Date: Wed, 15 Apr 2026 10:39 PM (IST)
Updated Date: Wed, 15 Apr 2026 10:42 PM (IST)
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ: ਗੁਰਾਇਆ ਇਲਾਕੇ ’ਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰੇ ਹਰ ਰੋਜ਼ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਲੁੱਟਾਂ ਕਰ ਰਹੇ ਹਨ ਤੇ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਫੜਨ ਕਰਨ ’ਚ ਨਾਕਾਮ ਰਹੀ ਹੈ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਕ ਤਾਜ਼ੀ ਘਟਨਾ ’ਚ ਲੁਟੇਰਿਆਂ ਨੇ ਇਕ ਔਰਤ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਰਨਦੀਪ ਕੌਰ ਪੁੱਤਰੀ ਤੀਰਥ ਸਿੰਘ ਪਿੰਡ ਢੰਡਾ ਦੀ ਵਾਸੀ ਨੇ ਦੱਸਿਆ ਕਿ ਉਹ ਈ-ਰਿਕਸ਼ਾ 'ਤੇ ਪਿੰਡ ਢੰਡਾ ਆ ਰਹੀ ਸੀ, ਜਦੋਂ ਡੱਲੇਵਾਲ ਰੋਡ ਤੇ ਤਨੇਹਰਾ ਪੁਲ ਨੇੜੇ ਦੋ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੇ ਉਸ ਦੇ ਈ-ਰਿਕਸ਼ਾ ਦੇ ਅੱਗੇ ਆਪਣੇ ਮੋਟਰਸਾਈਕਲ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਉਸ ਦੇ ਕੰਨਾਂ ਤੋਂ ਸੋਨੇ ਦੀਆਂ ਵਾਲ਼ੀਆਂ, ਸੋਨੇ ਦੀ ਚੇਨ ਤੇ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਡਿਊਟੀ ਅਫਸਰ ਸੁਰਿੰਦਰ ਮੋਹਨ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।