ਜ਼ੇਰੇ ਇਲਾਜ ਔਰਤ ਦੀ ਹਸਪਤਾਲ ’ਚ ਮੌਤ
ਮੋਟਰਸਾਈਕਲ ਦੀ ਟੱਕਰ ਨਾਲ ਜਖਮੀ ਹੋਈ ਮਹਿਲਾ ਦੀ ਹਸਪਤਾਲ ’ਚ ਮੌਤ
Publish Date: Tue, 27 Jan 2026 09:25 PM (IST)
Updated Date: Tue, 27 Jan 2026 09:28 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿਛਲੇ ਦਿਨੀਂ ਪੈਦਲ ਜਾ ਰਹੀਆਂ ਦੋ ਔਰਤਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ’ਚੋਂ ਇਕ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ’ਚ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ’ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੰਨੀ ਵਾਸੀ ਕਾਕੀ ਪਿੰਡ ਨੇ ਦੱਸਿਆ ਕਿ ਉਸ ਦੀ ਤਾਈ ਰੇਸ਼ਮ ਕੌਰ ਤੇ ਚਾਚੀ ਬਲਵੀਰ ਕੌਰ ਕਿਸੇ ਕੰਮ ਲਈ ਹੁਸ਼ਿਆਰਪੁਰ ਰੋਡ ’ਤੇ ਪੈਦਲ ਜਾ ਰਹੇ ਸਨ। ਇਸ ਦੌਰਾਨ ਸਾਜਨ ਸ਼ਰਮਾ ਵਾਸੀ ਨਿਊ ਮਾਡਲ ਹਾਊਸ ਜੋ ਕਿ ਸਪਲੈਂਡਰ ਮੋਟਰਸਾਈਕਲ ਚਲਾ ਰਿਹਾ ਸੀ, ਨੇ ਲਾਪਰਵਾਹੀ ਨਾਲ ਦੋਵਾਂ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਹਾਲਤ ’ਚ ਦੋਵਾਂ ਨੂੰ ਪਿਮਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਚਾਚੀ ਬਲਵੀਰ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਸੰਨੀ ਦੇ ਬਿਆਨਾਂ ’ਤੇ ਸਾਜਨ ਸ਼ਰਮਾ ਖਿਲਾਫ ਧਾਰਾ 125 ਏਬੀ 281 106 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ’ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।