ਪੁਲਿਸ ਤੋਂ ਭੱਜ ਰਹੇ ਤਸਕਰ ਖੂਹ ’ਚ ਡਿੱਗੇ, ਤਿੰਨ ਦੀ ਮੌਤ
ਨਈ ਦੁਨੀਆ, ਸ਼ਹਡੋਲ :
Publish Date: Tue, 14 Apr 2026 08:36 PM (IST)
Updated Date: Tue, 14 Apr 2026 08:39 PM (IST)
ਨਈ ਦੁਨੀਆ, ਸ਼ਹਡੋਲ : ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ’ਚ ਸੋਮਵਾਰ ਦੀ ਰਾਤ ਪੁਲਿਸ ਦੀ ਡਾਇਲ 112 ਟੀਮ ਗਾਂਜਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਤਸਕਰਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਭੱਜਦੇ ਸਮੇਂ ਤਿੰਨੋਂ ਗਾਂਜਾ ਤਸਕਰ ਖੂਹ ’ਚ ਡਿੱਗ ਗਏ, ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਅਨੁਸਾਰ ਸੋਮਵਾਰ ਰਾਤ ਜੈਤਪੁਰ ਵੱਲੋਂ ਇਕ ਸ਼ੱਕੀ ਕਾਰ ਕਮਤਾ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਪਿੱਛਾ ਕੀਤਾ ਤਾਂ ਕਾਰ ਸਵਾਰ ਤਸਕਰ ਭੱਜਣ ਲੱਗੇ। ਕਮਤਾ ਕਾਲਜ ਤਿਰਾਹੇ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਤਸਕਰ ਪੈਦਲ ਹੀ ਭੱਜਣ ਲੱਗੇ। ਇਸ ਦੌਰਾਨ ਕੁਝ ਦੂਰ ਅੱਗੇ ਹਨੇਰੇ ’ਚ ਉਹ ਖੂਹ ’ਚ ਡਿੱਗ ਗਏ।
ਘਟਨਾ ਤੋਂ ਬਾਅਦ ਡਾਇਲ 112 ਦੀ ਟੀਮ ਵੀ ਵਾਪਸ ਆ ਗਈ। ਮੰਗਲਵਾਰ ਸਵੇਰੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਤਿੰਨੇ ਲਾਸ਼ਾਂ ਨੂੰ ਖੂਹ ’ਚੋਂ ਬਾਹਰ ਕੱਢਿਆ। ਥਾਣਾ ਮੁਖੀ ਜੈਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਤਸਕਰਾਂ ਦੀ ਕਾਰ ’ਚੋਂ ਲਗਪਗ ਛੇ ਕਿਲੋ ਗਾਂਜਾ ਜ਼ਬਤ ਕੀਤਾ ਗਿਆ ਹੈ।