ਹਫਤਾਵਾਰੀ ਗੁਰਮਤਿ ਕਲਾਸ ’ਚ ਵਿਸਾਖੀ ਦੀ ਮਹਾਨਤਾ ’ਤੇ ਚਾਨਣਾ ਪਾਇਆ
ਹਫਤਾਵਾਰੀ ਗੁਰਮਤਿ ਕਲਾਸ ’ਚ ਵਿਸਾਖੀ ਦੀ ਮਹਾਨਤਾ ’ਤੇ ਚਾਨਣਾ ਪਾਇਆ
Publish Date: Sun, 05 Apr 2026 09:22 PM (IST)
Updated Date: Mon, 06 Apr 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖ਼ਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ, ਹਾਊਸ ਰੋਡ ਵਿਖੇ ਲਗਾਈ ਗਈ ਹਫਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਗੁਰਵਿੰਦਰ ਸਿੰਘ ਵੱਲੋਂ ਮੂਲਮੰਤਰ ਦਾ ਜਾਪ ਕਰ ਕੇ ਕੀਤੀ ਗਈ। ਬੀਬੀ ਜਸਜੀਤ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਸਲੋਕ ਦੀ ਵਿਆਖਿਆ ਕੀਤੀ। ਨਿਮਰਤ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਦੀਆ ਸਿੱਖਿਆਵਾਂ ’ਤੇ ਲੈਕਚਰ ਦੀ ਸਾਂਝ ਪਾਈ। ਸਿੱਖ ਮਿਸ਼ਨਰੀ ਕਾਲਜ ਦੇ ਲੜਕੀਆ ਦੇ ਕਵੀਸ਼ਰੀ ਜਥੇ ਵੱਲੋਂ ਕਵੀਸ਼ਰੀ ਰਾਹੀ ਆਪਣੀ ਹਾਜਰੀ ਲਗਵਾਈ। ਰਜਿੰਦਰ ਸਿੰਘ ਨੇ ਵਿਸਾਖੀ ਦੇ ਇਤਿਹਾਸ ਬਾਰੇ ਦਸਦਿਆਂ ਹੋਇਆ ਕਿਹਾ ਕਿ ਸਿੱਖ ਧਰਮ ’ਚ ਇਕ ਸਿੱਖ ਦੀ ਰਹਿਣੀ ਕਿਹਾ ਜਿਹੀ ਹੋਣੀ ਚਾਹੀਦੀ ਹੈ। ਸਿੱਖ ਨੂੰ ਗੁਰੂ ਦਾ ਅੰਮ੍ਰਿਤ ਛੱਕ ਕੇ ਪੰਜ ਕਕਾਰਾਂ ਦਾ ਧਾਰਨੀ ਹੋ ਕੇ ਗੁਰੂ ਦੀ ਸਿੱਖਿਆ ’ਤੇ ਅਮਲ ਕਰਦਿਆਂ ਜੀਵਨ ਨਿਰਬਾਹ ਕਰਨਾ ਚਾਹੀਦਾ ਹੈ। ਹਰਕੋਮਲ ਕੌਰ ਨੇ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤਾ ਨਾਲ ਸਾਂਝ ਪਾਈ।