ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾ-ਬਾਂਦੀ, ਦੇਰ ਸ਼ਾਮ ਤੋਂ ਰਾਤ ਤੱਕ ਪਿਆ ਮੀਂਹ
- ਕਈ ਥਾਵਾਂ ਤੇ
Publish Date: Tue, 07 Apr 2026 10:25 PM (IST)
Updated Date: Wed, 08 Apr 2026 04:15 AM (IST)

- ਕਈ ਥਾਵਾਂ ਤੇ ਡਿੱਗੀ ਫ਼ਸਲ, ਮੀਂਹ ਨਾਲ ਫ਼ਸਲ ਨੂੰ ਨੁਕਸਾਨ ਦਾ ਖ਼ਤਰਾ - ਅੱਜ ਵੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਸਬੰਧੀ ਅਲਰਟ ਜਾਗਰਣ ਸੰਵਾਦਦਾਤਾ, ਜਲੰਧਰ : ਮੰਗਲਵਾਰ ਸਵੇਰ ਤੋਂ ਹੀ ਅਸਮਾਨ ’ਚ ਬੱਦਲਵਾਈ ਸੀ ਤੇ ਸਵੇਰੇ ਸਾਢੇ ਦਸ ਵਜੇ ਤੋਂ ਦਿਨ ਭਰ ਰੁਕ-ਰੁਕ ਕੇ ਬੂੰਦਾ-ਬਾਂਦੀ ਹੁੰਦੀ ਰਹੀ ਪਰ ਦੇਰ ਸ਼ਾਮ ਨੂੰ ਮੌਸਮ ਬਦਲ ਗਿਆ ਤੇ ਗਰਜ ਨਾਲ ਭਾਰੀ ਮੀਂਹ ਪਿਆ। ਇਹ ਲੜੀ ਰਾਤ ਤੱਕ ਜਾਰੀ ਰਹੀ। ਮੌਸਮ ਵਿਭਾਗ ਨੇ 1.5 ਮੀਂਹ ਰਿਕਾਰਡ ਕੀਤਾ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 15.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਕ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 16.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਅਨੁਸਾਰ ਦੇਖਿਆ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 7.8 ਡਿਗਰੀ ਤੇ 0.6 ਡਿਗਰੀ ਸੈਲਸੀਅਸ ਘਟਿਆ ਹੈ। ਦੂਜੇ ਪਾਸੇ ਘੱਟੋ-ਘੱਟ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) 46 ਤੇ ਵੱਧ ਤੋਂ ਵੱਧ 96 ਸੀ, ਜਦੋਂ ਕਿ ਦਿਨ ਭਰ ਬਦਲਦੀਆਂ ਸਥਿਤੀਆਂ ਦੇ ਆਧਾਰ ’ਤੇ ਔਸਤਨ ਏਕਿਊਆਈ 77 ਰਿਹਾ। ਮੌਸਮ ਵਿਭਾਗ ਨੇ ਦੂਜੇ ਦਿਨ ਵੀ ਮੀਂਹ ਤੇ ਤੇਜ਼ ਹਵਾਵਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਤਹਿਤ ਤਾਪਮਾਨ ਹੋਰ ਹੇਠਾਂ ਆਉਂਦਾ ਵੇਖਿਆ ਜਾ ਸਕਦਾ ਹੈ ਜਿਸ ਦੇ ਅਧੀਨ ਸਭ ਤੋਂ ਵੱਧ ਜਿਸਦੇ ਤਹਿਤ ਅਧਿਕਤਮ 22 ਤੇ ਨਿਊਨਤਮ ਤਾਪਮਾਨ 14-15 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਉਥੇ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲਣ ਤੇ ਮੀਂਹ ਕਾਰਨ ਖੇਤਾਂ ’ਚ ਖੜ੍ਹੀ ਫ਼ਸਲ ਵਿਛ ਗਈ ਹੈ। ਇਸ ਨਾਲ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਦਾਣਾ ਕਾਲਾ ਹੋਣ ਦੇ ਨਾਲ-ਨਾਲ ਖੜ੍ਹੀ ਫ਼ਸਲ ਖ਼ਰਾਬ ਹੋਣ ਦੀ ਚਿੰਤਾ ਸਤਾਉਣ ਲੱਗੀ ਹੈ। ਜੇ ਜਿਆਦਾ ਪਾਣੀ ਖੇਤਾਂ ’ਚ ਇਕੱਠਾ ਹੋ ਜਾਵੇ ਤਾਂ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਬੁੱਧਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਤੇ ਵਰਖਾ ਹੋਣ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ।