ਸਮਾਰਟ ਸਿਟੀ ਦਫ਼ਤਰ ਦੇ ਹੇਠਾਂ ਬਰਬਾਦ ਹੋ ਰਿਹੈ ਪਾਣੀ
ਸਮਾਰਟ ਸਿਟੀ ਦਫਤਰ ਦੇ ਬਾਹਰ ਫਟੇ ਪਾਇਪ ਕਾਰਨ ਸੜਕ ਤੇ ਖੜਾ ਪਾਣੀ ਬਰਬਾਦ ਹੋ ਰਿਹਾ ਹੈ
Publish Date: Tue, 31 Mar 2026 07:56 PM (IST)
Updated Date: Tue, 31 Mar 2026 08:01 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਇਕ ਪਾਸੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਨਗਰ ਨਿਗਮ ਇਸ ਨੂੰ ਨਜ਼ਰ ਅੰਦਾਜ਼ ਕਰ ਕੇ ਉਸ ਦੇ ਉਲਟ ਕੰਮ ਕਰ ਰਹੀ ਹੈ। ਇਸ ਦੀ ਮਿਸਾਲ ਬੱਸ ਅੱਡਾ ਨੇੜੇ ਬਣੇ ਸਮਾਰਟ ਸਿਟੀ ਦੇ ਦਫਤਰ ਦੇ ਹੇਠਾਂ ਸੜਕ ’ਤੇ ਪਾਣੀ ਦੀ ਇਕ ਪਾਈਪ ਫਟਣ ਨਾਲ ਵੱਡੀ ਪੱਧਰ ’ਤੇ ਲੀਕੇਜ ਹੋ ਰਹੀ ਹੈ। ਨਗਰ ਨਿਗਮ ਦੇ ਵਧੇਰੇ ਅਧਿਕਾਰੀ ਸਮਾਰਟ ਸਿਟੀ ਦੇ ਦਫਤਰ ਅਕਸਰ ਮੀਟਿੰਗਾਂ ’ਚ ਹਿੱਸਾ ਲੈਣ ਆਉਂਦੇ ਹਨ ਪਰ ਕਿਸੇ ਨੇ ਵੀ ਵਾਟਰ ਸਪਲਾਈ ਪਾਈਪ ਦੇ ਫਟਣ ਦੀ ਮੁਰੰਮਤ ਕਰਵਾਉਣ ਵੱਲ ਕੋਈ ਧਿਆਨ ਨਹੀਂ ਗਿਆ। ਇਸ ਕਾਰਨ ਰੋਜ਼ਾਨਾ ਪਾਣੀ ਦੀ ਹਜ਼ਾਰਾਂ ਲੀਟਰ ਬਰਬਾਦੀ ਹੋ ਰਹੀ ਹੈ।