3 ਡਿਫਾਲਟਰਾਂ ਦੇ ਵਾਟਰ ਕੁਨੈਕਸ਼ਨ ਕੱਟੇ
3 ਡਿਫਾਲਟਰਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਤੇ 2.25 ਲੱਖ ਦੀ ਹੋਈ ਵਸੂਲੀ
Publish Date: Wed, 15 Apr 2026 06:54 PM (IST)
Updated Date: Wed, 15 Apr 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਵਾਟਰ ਸਪਲਾਈ ਬ੍ਰਾਂਚ ਨੇ ਬੁੱਧਵਾਰ ਨੂੰ ਜ਼ੋਨ 6 ਦੀ ਆਬਾਦੀ ਮਾਡਲ ਟਾਊਨ ’ਚ 3 ਡਿਫਾਲਟਰਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਗਏ ਤੇ 2.25 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਨਗਰ ਨਿਗਮ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਜਿਨ੍ਹਾਂ ਪ੍ਰਾਪਰਟੀਆਂ ਦੇ ਮਾਲਕਾਂ ਵੱਲੋਂ ਪਾਣੀ ਦੇ ਬਿੱਲ ਨੋਟਿਸ ਜਾਣ ਦੇ ਬਾਵਜੂਦ ਜਮ੍ਹਾਂ ਨਹੀਂ ਕਰਵਾਏ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ 3 ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਇਸ ਤੋਂ ਇਲਾਵਾ ਡਿਫਾਲਟਰਾਂ ਤੋਂ 2.25 ਲੱਖ ਦੀ ਵਸੂਲੀ ਕੀਤੀ ਗਈ। ਅਸ਼ਵਨੀ ਗਿੱਲ ਅਨੁਸਾਰ ਉਕਤ ਕਾਰਵਾਈ ਕਮਿਸ਼ਨਰ ਸੰਦੀਪ ਰਿਸ਼ੀ ਤੇ ਸੰਯੁਕਤ ਕਮਿਸ਼ਨ ਡਾ. ਸੁਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਾਣੀ ਦੇ ਬਕਾਇਆ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਕਰਨ ਤਾਂ ਜੋ ਅਜਿਹੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਸੂਲੀ ਮੁਹਿੰਮ ਜਾਰੀ ਰਹੇਗੀ।