ਨਿਗਮ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕਰਨਗੇ ਕਾਮੇ
ਨਿਗਮ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਸੰਘਰਸ਼ ਲਈ ਮਜਬੂਰੀ ਹੋਣਗੇ ਕਾਮੇ
Publish Date: Tue, 17 Feb 2026 08:52 PM (IST)
Updated Date: Wed, 18 Feb 2026 04:16 AM (IST)

- ਨਿਗਮ ਯੂਨੀਅਨਾਂ ਨੇ ਦਿੱਤਾ 3 ਨੁਕਾਤੀ ਮੰਗ ਪੱਤਰ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਆਪਣੀਆਂ ਮੰਗਾਂ ਸਬੰਧੀ 3 ਨੁਕਾਤੀ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨਾਂ ਸੰਘਰਸ਼ ਲਈ ਮਜਬੂਰ ਹੋਣਗੀਆ। ਇਸ ਸਬੰਧੀ ਸਾਂਝੀ ਯੂਨੀਅਨਾਂ ਦੇ ਆਗੂ ਬੰਟੂ ਸੱਭਰਵਾਲ ਨੇ ਮੇਅਰ ਹਾਊਸ ਮਾਡਲ ਟਾਊਨ ਵਿਖੇ ਮੇਅਰ ਵਿਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਤੇ ਹੋਰ ਆਗੂਆਂ ਨਾਲ ਇਕ ਸਾਂਝੀ ਮੀਟਿੰਗ ਕੀਤੀ, ਜਿਸ ’ਚ ਉਨ੍ਹਾਂ 3 ਨੁਕਾਤੀ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ, ਜਿਸ ’ਚ ਉਨ੍ਹਾਂ ਸਾਲਿਡ ਵੇਸਟ ਦੀ ਸਫਾਈ ਲਈ 143 ਕਰੋੜ ਦਾ ਟੈਂਡਰ ਰੱਦ ਕਰਨ, 1196 ਮੁਲਾਜ਼ਮਾਂ ਦੀ ਭਰਤੀ ’ਚ ਦਰਜਾ ਚਾਰ ਕਰਮਚਾਰੀਆ ਲਈ ਰੋਸਟਰ ਸਿਸਟਮ ਰੱਦ ਕਰਨ ਤੇ 15 ਤੋਂ 20 ਸਾਲ ਤੋਂ ਕੰਮ ਕਰ ਰਹੇ ਮਾਲੀਆਂ, ਬੇਲਦਾਰਾਂ ਤੇ ਫਿਟਰ ਕੁਲੀਆਂ ਨੂੰ ਹੋਣ ਵਾਲੀ ਪੱਕੀ ਭਰਤੀ ’ਚ ਸ਼ਾਮਲ ਕੀਤਾ ਜਾਏ। ਉਨ੍ਹਾਂ ਮੀਟਿੰਗ ਦੌਰਾਨ ਚਿਤਾਵਨੀ ਦਿੱਤੀ ਜੇ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ’ਤੇ ਹੋਵੇਗੀ। ਵਰਨਣਯੋਗ ਹੈ ਕਿ ਨਗਰ ਨਿਗਮ ਯੂਨੀਅਨਾਂ ਪਿਛਲੇ ਕਾਫੀ ਸਮੇ ਤੋਂ ਕਰਮਚਾਰੀਆਂ ਦੀ ਪੱਕੀ ਭਰਤੀ ਦੀ ਮੰਗ ਕਰਦੀਆਂ ਆ ਰਹੀਆਂ ਹਨ, ਪਰ ਸਰਕਾਰ ਵੱਲੋਂ ਕੋਈ ਉਚਿਤ ਉੱਤਰ ਨਹੀਂ ਮਿਲ ਰਿਹਾ ਹੈ।