ਨਗਰ ਨਿਗਮ ਵਰਕਸ਼ਾਪ ਦੀ ਕੰਧ ਡਿੱਗੀ
ਲੰਮਾ ਪਿੰਡ ਚੌਕ ਵਿਖੇ ਨਿਗਮ ਦੀ ਵਪਰਕਸ਼ਾਪ ਦੀ ਦੀਵਾਰ ਡਿੱਗੀ
Publish Date: Thu, 26 Mar 2026 09:06 PM (IST)
Updated Date: Thu, 26 Mar 2026 09:08 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਲੰਮਾ ਪਿੰਡ ਚੌਕ ’ਚ ਵਰਕਸ਼ਾਪ ਦੀ ਕੰਧ ਡਿੱਗਣ ਕਾਰਨ ਅੰਦਰ ਖੜ੍ਹੀਆਂ ਗੱਡੀਆਂ ਦੀ ਸੁਰੱਖਿਆ ਖਤਰੇ ’ਚ ਪੈ ਗਈ ਹੈ। ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਵਰਕਸ਼ਾਪ ਸਥਿਤ ਦਫਤਰ ਪੁੱਜੇ ਤਾਂ ਦੇਖਿਆ ਕਿ ਰਾਤ ਨੂੰ ਵਰਕਸ਼ਾਪ ਦੀ ਕੰਧ ਡਿੱਗੀ ਹੋਈ ਹੈ, ਜਿਸ ਦੀ ਸੂਚਨਾ ਐਕਸੀਅਨ ਜਸਪਾਲ ਸਿੰਘ ਨੂੰ ਦਿੱਤੀ ਗਈ। ਵੀਰਵਾਰ ਨੂੰ ਛੁੱਟੀ ਹੋਣ ਕਾਰਨ ਅੱਜ ਕੰਮ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਖੜ੍ਹੀਆਂ ਗੱਡੀਆਂ ਦੀ ਸੁਰੱਖਿਆ ਖਤਰੇ ’ਚ ਪੈ ਗਈ ਹੈ ਤੇ ਕੱਲ੍ਹ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਨਿਗਮ ਕਮਿਸ਼ਨਰ ਨੂੰ ਦੇਣਗੇ ਤੇ ਨਿਗਮ ਵਰਕਸਾਪ ਦੀ ਸੁਰੱਖਿਆ ਦੀ ਮੰਗ ਕਰਨਗੇ।