ਬੋਲੀਨਾ ਨੂੰ ਪੰਚਰੰਗਾ ਸਰਕਲ ਇੰਚਾਰਜ ਬਣਨ ’ਤੇ ਪਿੰਡ ਵਾਸੀਆਂ ਵੱਲੋਂ ਸਨਮਾਨ
ਬੋਲੀਨਾ ਨੂੰ ਪੰਚਰੰਗਾ ਸਰਕਲ ਇੰਚਾਰਜ ਬਣਨ ’ਤੇ ਪਿੰਡ ਵਾਸੀਆਂ ਵੱਲੋਂ ਸਨਮਾਨ
Publish Date: Sun, 15 Mar 2026 07:59 PM (IST)
Updated Date: Sun, 15 Mar 2026 08:01 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਹਲਕਾ ਕਰਤਾਰਪੁਰ ਦੇ ਪੰਚਰੰਗਾ ਸਰਕਲ ਲਈ ਹਰਬਲਿੰਦਰ ਸਿੰਘ ਬੋਲੀਨਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਇਲਾਕੇ ਦੇ ਵਰਕਰਾਂ ਤੇ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਹਰਬਲਿੰਦਰ ਸਿੰਘ ਬੋਲੀਨਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਵਰਕਰਾਂ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘਢ ਬਾਦਲ, ਹਲਕਾ ਇੰਚਾਰਜ ਕਰਤਾਰਪੁਰ ਮਹਿੰਦਰ ਸਿੰਘ ਕੇਪੀ ਤੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਦਾ ਧੰਨਵਾਦ ਕੀਤਾ। ਇਸ ਮੌਕੇ ਹਰਬਲਿੰਦਰ ਸਿੰਘ ਬੋਲੀਨਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਮੌਕੇ ਬੀਬੀ ਸਤਵੰਤ ਕੌਰ ਸਰਪੰਚ, ਜੋਗਾ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਚਰਨ ਸਿੰਘ, ਕਮਲਜੀਤ ਸਿੰਘ (ਦਸਮੀਸ਼ ਪੇਂਟ ਸਟੋਰ), ਸਰਜੀਤ ਸਿੰਘ ਬੰਗਾ, ਆਸਾ ਰਾਮ ਸਾਬਕਾ ਸਰਪੰਚ, ਨਰਿੰਦਰ ਸਿੰਘ ਰਾਣਾ, ਮੰਗਲਦੀਪ ਸਿੰਘ ਬੋਲੀਨਾ, ਅੰਮ੍ਰਿਤਪਾਲ ਸਿੰਘ ਬੋਲੀਨਾ, ਸ਼ਮਸ਼ੇਰ ਸਿੰਘ ਬਡਵਾਲ, ਪ੍ਰਿਤਪਾਲ ਸਿੰਘ ਮੈਂਬਰ ਪੰਚਾਇਤ, ਜਸਬੀਰ ਸਿੰਘ, ਜੋਤੀ, ਹਰਪਾਲ ਸਿੰਘ ਲਾਡੀ ਬੋਲੀਨਾ, ਮਹਿੰਦਰਪਾਲ ਸਿੰਘ, ਪ੍ਰੇਮ ਲਾਲ, ਗੁਰਦੇਵ ਰਾਮ ਸਮੇਤ ਹੋਰ ਕਈ ਵਰਕਰ ਆਦਿ ਹਾਜ਼ਰ ਸਨ।