ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਸ਼ਾਹਕੋਟ ਦੇ ਹਰਜਿੰਦਰ ਸਿੰਘ ਲੋਹੀਆਂ ਨੂੰ ਮੈਂਬਰ ਬਣਾਇਆ
ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਸ਼ਾਹਕੋਟ ਦੇ ਹਰਜਿੰਦਰ ਸਿੰਘ ਲੋਹੀਆਂ ਨੂੰ ਮੈਂਬਰ ਬਣਾਇਆ
Publish Date: Sat, 10 Jan 2026 08:25 PM (IST)
Updated Date: Sun, 11 Jan 2026 04:12 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ : ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਆਮ ਲੋਕਾਂ, ਵਪਾਰੀਆਂ ਤੇ ਛੋਟੇ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਫੌਰਨ ਹੱਲ ਕੀਤਾ ਜਾਵੇ, ਜਿਸ ਲਈ ਹੁਣ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਬਣਾਏ ਗਏ ਹਨ, ਜਿਸ ਅਧੀਨ ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਸ਼ਾਹਕੋਟ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਹਰਜਿੰਦਰ ਸਿੰਘ ਲੋਹੀਆਂ ਨੂੰ ਵੀ ਮੈਂਬਰ ਬਣਾਇਆ ਗਿਆ ਹੈ ਤੇ ਅਨਿਲ ਕੁਮਾਰ ਨੂੰ ਚੇਅਰਮੈਨ ਥਾਪਿਆ ਗਿਆ ਹੈ। ਹੋਰਨਾਂ ਮੈਂਬਰਾਂ ’ਚ ਅੰਸ਼ੂ ਗੁਪਤਾ, ਸੁਰਜੀਤ ਸਿੰਘ ਗੋਰਾ ਤੇ ਰਕੇਸ਼ ਕੁਮਾਰ ਸ਼ਰਮਾ ਸ਼ਾਮਲ ਹਨ। ਵਿਧਾਨ ਸਭਾ ਟਰੇਡਰਜ਼ ਕਮਿਸ਼ਨ ਸ਼ਾਹਕੋਟ ਦੇ ਮੈਂਬਰ ਹਰਜਿੰਦਰ ਸਿੰਘ ਲੋਹੀਆਂ ਨੇ ਇਸ ਸਬੰਧੀ ਦੱਸਿਆ ਕਿ ਬੀਤੇ ਦਿਨ ਮੋਹਾਲੀ ਦੇ ਵਿਕਾਸ ਭਵਨ ’ਚ ਉਨ੍ਹਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ। ਇਸ ਮੌਕੇ ’ਤੇ ਮੈਂਬਰ ਹਰਜਿੰਦਰ ਸਿੰਘ ਲੋਹੀਆਂ ਨੇ ਭਰੋਸਾ ਦਿੱਤਾ ਕਿ ਜੇ ਕਰ ਵਪਾਰੀ ਵਰਗ ਦੇ ਲੋਕ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਦੇਣਗੇ ਤਾਂ ਜ਼ਰੂਰ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਹੋਵੇਗਾ।