ਵਾਦ-ਵਿਵਾਦ ਤੇ ਨਿਬੰਧ ਲਿਖੋ ਮੁਕਾਬਲੇ ਕਰਵਾਏ
ਐੱਚਐੱਮਵੀ ਵਿਖੇ ਵੈਦਿਕ ਅਧਿਐਨ ਸੁਸਾਇਟੀ ਵੱਲੋਂ ਵਾਦ-ਵਿਵਾਦ ਤੇ ਨਿਬੰਧ ਲਿਖੋ ਪ੍ਰਤੀਯੋਗਤਾ ਕਰਵਾਈ
Publish Date: Thu, 19 Feb 2026 06:54 PM (IST)
Updated Date: Thu, 19 Feb 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ’ਚ ਵੈਦਿਕ ਅਧਿਐਨ ਸੁਸਾਇਟੀ ਵੱਲੋਂ ਆਰੀਆ ਯੁਵਤੀ ਸਭਾ ਦੇ ਸਹਿਯੋਗ ਨਾਲ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ ਤੇ ਸਿੱਖਿਆਵਾਂ ਵਿਸ਼ੇ ’ਤੇ ਰਿਸ਼ੀ ਬੋਧ ਉਤਸਵ ਅਧੀਨ ਵਾਦ-ਵਿਵਾਦ ਤੇ ਨਿਬੰਧ ਲਿਖੋ ਮੁਕਾਬਲੇ ਕਰਵਾਏ। ਇਹ ਪ੍ਰੋਗਰਾਮ ਡੀਨ ਵੈਦਿਕ ਅਧਿਐਨ ਸੁਸਾਇਟੀ ਡਾ. ਮਮਤਾ ਤੇ ਮੁਖੀ ਆਰੀਆ ਯੁਵਤੀ ਸਭਾ ਡਾ. ਮੀਨੂ ਤਲਵਾੜ ਦੀ ਦੇਖਰੇਖ ਹੇਠ ਕਰਵਾਇਆ ਗਿਆ। ਮੰਚ ਸੰਚਾਲਨ ਪਵਨ ਕੁਮਾਰੀ ਵੱਲੋਂ ਕੀਤਾ ਗਿਆ। ਜੱਜਾਂ ਦੀ ਭੂਮਿਕਾ ਅੰਗਰੇਜ਼ੀ ਵਿਭਾਗ ਤੋਂ ਰਿਤੂ ਬਜਾਜ ਤੇ ਹਿੰਦੀ ਵਿਭਾਗ ਮੁਖੀ ਡਾ. ਜੋਤੀ ਗੋਗੀਆ ਨੇ ਨਿਭਾਈ। ਡਾ. ਮਮਤਾ ਨੇ ਕਿਹਾ ਕਿ ਸਵਾਮੀ ਦਯਾਨੰਦ ਦਾ ਰਾਸ਼ਟਰ ਨਿਰਮਾਣ, ਵੈਦਿਕ ਮੁੱਲਾਂ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ’ਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦੇ ਰਹੀ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਨੇ ਸੱਚ, ਸਿੱਖਿਆ, ਸਮਾਨਤਾ ਤੇ ਸਮਾਜਿਕ ਸੁਧਾਰ ਵਰਗੇ ਨੈਤਿਕ ਮੁੱਲਾਂ ਦਾ ਪ੍ਰਸਾਰ ਕੀਤਾ। ਵਾਦ-ਵਿਵਾਦ ਪ੍ਰਤੀਯੋਗਤਾ ’ਚ ਤਨਵੀ, ਜਾਨ੍ਹਵੀ ਨੂੰ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ। ਗੁਰਲੀਨ ਨੂੰ ਫਸਟ, ਹਰਪ੍ਰੀਤ, ਮਾਨਿਆ ਨੂੰ ਸੈਕੰਡ, ਗੀਤਾਂਜਲੀ, ਰੁਖਸਾਰ ਨੂੰ ਥਰਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨਿਬੰਧ ਲਿਖੋ ਮੁਕਾਬਲੇ ’ਚ ਅਨੁ ਕੁਮਾਰੀ ਫਸਟ, ਲੁੰਮੀ, ਹਰਪ੍ਰੀਤ ਸੈਕੰਡ, ਸੁਖਮਨੀ ਕੌਰ, ਤਨਵੀ ਥਰਡ, ਵਮਿਕਾ ਨੂੰ ਕੰਸੋਲੇਸ਼ਨ ਤੇ ਜਾਨ੍ਹਵੀ ਨੂੰ ਪ੍ਰਸ਼ੰਸ਼ਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੰਤ ’ਚ ਡਾ. ਮਮਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।