ਕੇਪੀਐੱਸ ਬਾਲ ਭਾਰਤੀ ਸਕੂਲ ’ਚ ਵਿਸਾਖੀ ਦੀਆਂ ਰੌਣਕਾਂ
ਕੇਪੀਐੱਸ ਬਾਲ ਭਾਰਤੀ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮ ਧੜੱਕੇ ਨਾਲ ਮਨਾਇਆ
Publish Date: Tue, 14 Apr 2026 06:23 PM (IST)
Updated Date: Tue, 14 Apr 2026 06:27 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਕਪੂਰਥਲਾ ਮੁੱਖ ਮਾਰਗ ’ਤੇ ਸਥਿਤ ਕੇਪੀਐੱਸ ਬਾਲ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਚੂਹੜ ’ਚ ਪ੍ਰਧਾਨ ਸੰਜੇ ਸਾਹੀ, ਲਾਲਿਤ ਮੋਹਨ ਸਾਹੀ, ਪ੍ਰਿੰਸੀਪਲ ਪ੍ਰਵੀਨ ਛਾਬੜਾ ਦੀ ਅਗਵਾਈ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਹੋਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਇਸ ਦਾ ਸ਼ੁਭ ਆਰੰਭ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਵੱਲੋਂ ਗੀਤ, ਡਾਂਸ, ਗਿੱਧਾ, ਭੰਗੜਾ ਪੇਸ਼ ਕੀਤਾ ਗਿਆ। ਕੋਰੋਗ੍ਰਾਫ ਰਾਹੀਂ ਵੀ ਬੱਚਿਆਂ ਨੇ ਸਭ ਦਾ ਮਨ ਮੋਹਿਆ। ਸਟੇਜ ਦਾ ਸੰਚਾਲਨ ਵਿਦਿਆਰਥਣਾਂ ਇਕਓਮ ਦੀਪ ਕੌਰ ਤੇ ਹਰਮਨਜੀਤ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰਵੀਨ ਛਾਬੜਾ ਵੱਲੋਂ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਤੇ ਉਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਪ੍ਰਧਾਨ ਸੰਜੇ ਸਾਹੀ ਵੱਲੋਂ ਸਮੂਹ ਸਟਾਫ ਤੇ ਸਮੂਹ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵਿਸਾਖੀ ਦੀ ਮਹੱਤਤਾ ਸਬੰਧੀ ਸਿੱਖ ਕੌਮ ਦੇ ਸਾਜਨਾ ਦਿਵਸ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਤੇ ਦੱਸਿਆ ਕਿ ਕਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਹ ਤਿਉਹਾਰ ਸਾਨੂੰ ਸਾਡੇ ਪੰਜਾਬੀ ਵਿਰਸੇ ਤੇ ਸੰਸਕ੍ਰਿਤੀ ਨਾਲ ਜੋੜਦਾ ਹੈ। ਇਸ ਮੌਕੇ ਵਿਨੋਦ ਗੌਤਮ, ਨਵਪ੍ਰੀਤ ਸਿੰਘ, ਰਾਜਨ ਕੁਮਾਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਰਹੇ।