ਯੋਗ ਆਸ਼ਰਮ ’ਚ ਮਨਾਇਆ ਵਿਸਾਖੀ ਦਾ ਤਿਉਹਾਰ
ਯੋਗ ਆਸ਼ਰਮ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ
Publish Date: Tue, 14 Apr 2026 07:50 PM (IST)
Updated Date: Tue, 14 Apr 2026 07:54 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਥਾਨਕ ਨਵਾਂ ਕਿਲ੍ਹਾ ਰੋਡ ਸਥਿਤ ਯੋਗਾ ਆਸ਼ਰਮ ’ਚ ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ ਤੇ ਪਤੰਜਲੀ ਯੋਗ ਸਮਿਤੀ ਵੱਲੋਂ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਕਰਵਾਏ ਸੱਭਿਆਚਾਰਕ ਸਮਾਗਮ ਦੌਰਾਨ ਬੱਚਿਆਂ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਸਮਾਗਮ ਦੌਰਾਨ ਲੋਕਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿਚ ਰੱਖਦਿਆਂ ਡਾ. ਨਰੇਸ਼ ਸੱਗੂ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਮੈਡੀਕਲ ਚੈੱਕਅੱਪ ਕੈਂਪ ਵੀ ਲਗਾਇਆ ਗਿਆ, ਜਿਸ ਵਿਚ 252 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ।। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਤੇ ਨੇ ਸੰਗਤ ਨੂੰ ਵਿਸਾਖੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਾਡੇ ਅਮੀਰ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਦਾ ਅਹਿਮ ਪ੍ਰਤੀਕ ਹੈ। ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਾਬਕਾ ਐੱਮਸੀ ਤੇ ਸਿੱਖਿਆ ਕੋਆਰਡੀਨੇਟਰ ਮਾਸਟਰ ਜਤਿੰਦਰਪਾਲ ਬੱਲਾ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਵਨ ਅਗਰਵਾਲ ਸਾਬਕਾ ਐੱਮਸੀ, ਨਿਰੋਗ ਯੋਗ ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾ, ਸਰਪ੍ਰਸਤ ਰਤਨ ਸਿੰਘ ਰੱਖੜਾ, ਹਰਪਾਲ ਸਿੰਘ ਮੈਸਨ, ਜਨਰਲ ਸਕੱਤਰ ਰਾਹੁਲ ਠਾਕੁਰ, ਖਜ਼ਾਨਚੀ ਬਿਕਰਮਜੀਤ ਸਿੰਘ ਸੁਖੀਜਾ, ਸੁਰਿੰਦਰਪਾਲ ਸਿੰਘ, ਸੰਜੀਵ ਪੁਰੀ, ਚਰਨਜੀਤ ਅਰੋੜਾ, ਧਰਮਿੰਦਰ ਸਿੰਘ, ਡਾ. ਜਗਦੀਸ਼ ਗੋਇਲ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਪੀਏ ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਸ਼ਮਿੰਦਰ ਕੌਰ, ਸੋਮਾ ਰਾਣੀ, ਪੂਨਮ, ਸ਼ਿਵਾਨੀ ਰਿਹਾਨ, ਮੋਨਿਕਾ ਅਗਰਵਾਲ, ਬੰਟੀ ਬੱਠਲਾ, ਲਛਮਣ ਸੋਬਤੀ, ਸੰਜੀਵ ਸੋਬਤੀ, ਮਹੇਸ਼ ਮਾਥੁਰ, ਬਖਸ਼ੀਸ਼ ਸਿੰਘ ਮਠਾੜੂ, ਪਰਸ਼ੋਤਮ ਪਾਸੀ, ਜੈ ਚੰਦ, ਸੁਰਿੰਦਰ ਸੋਬਤੀ, ਮਾਸਟਰ ਸੁਰਿੰਦਰ ਵਿੱਗ, ਮਲਕੀਤ ਸਿੰਘ ਜੱਸਲ, ਕਮਲਜੀਤ ਕੌਰ ਜੱਸਲ, ਦਵਿੰਦਰ ਕੌਰ, ਸਤੀਸ਼ ਗੋਇਲ, ਪੂਰਨ ਸਿੰਘ ਢੇਸੀ, ਰਾਕੇਸ਼ ਚਿਤਕਾਰਾ, ਮਲਕੀਤ ਸਿੰਘ ਢੰਡੋਵਾਲ ਆਦਿ ਹਾਜ਼ਰ ਸਨ।