ਸ਼ਹਿਰੀ ਵਿਕਾਸ ਫੰਡ ਚਾਰ ਗੁਣਾ ਵਧਿਆ, 15 ਕਿਲੋਮੀਟਰ ਸੜਕਾਂ ਬਣਨਗੀਆਂ ਵਰਲਡ ਕਲਾਸ, 10 ਕਰੋੜ ਨਾਲ ਵਿਕਾਸ ਫੜੇਗਾ ਰਫ਼ਤਾਰ
ਸ਼ਹਿਰੀ ਵਿਕਾਸ ਫੰਡ ਚਾਰ ਗੁਣਾ ਵਧਿਆ, 15 ਕਿਲੋਮੀਟਰ ਸੜਕਾਂ ਬਣਨਗੀਆਂ ਵਰਲਡ ਕਲਾਸ, 10 ਕਰੋੜ ਨਾਲ ਵਿਕਾਸ ਫੜੇਗਾ ਰਫ਼ਤਾਰ
Publish Date: Sun, 08 Mar 2026 08:12 PM (IST)
Updated Date: Mon, 09 Mar 2026 04:13 AM (IST)

---------------ਬਜਟ ਸਬੰਧੀ-------------- ----------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ--------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਇਸ ਵਾਰ ਬਜਟ ’ਚ ਸ਼ਹਿਰਾਂ ਦੇ ਵਿਕਾਸ ਤੇ ਬੇਸਿਕ ਇੰਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਫੰਡ ’ਚ ਵੱਡਾ ਵਾਧਾ ਕੀਤਾ ਹੈ। ਖਾਸ ਕਰਕੇ ਨਗਰ ਨਿਗਮਾਂ ਨੂੰ ਮਿਲਣ ਵਾਲੇ ਫੰਡ ਨੂੰ ਚਾਰ ਗੁਣਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕਾਂ ਨੂੰ ਹਰ ਸਾਲ ਵਿਕਾਸ ਕਾਰਜਾਂ ਲਈ 10-10 ਕਰੋੜ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ ਗਈ ਹੈ। ਇਸ ਦੇ ਨਾਲ ਜਲੰਧਰ ਸ਼ਹਿਰ ਨੂੰ ਲਗਭਗ 40 ਕਰੋੜ ਤੇ ਪੂਰੇ ਜ਼ਿਲ੍ਹੇ ’ਚ ਕਰੀਬ 90 ਕਰੋੜ ਰੁਪਏ ਵਿਧਾਇਕਾਂ ਰਾਹੀਂ ਵਿਕਾਸ ਕਾਰਜਾਂ ’ਤੇ ਖਰਚੇ ਜਾਣਗੇ। ਪੰਜਾਬ ਸਰਕਾਰ ਨੇ ਮਿਊਂਸਪਲ ਡਿਵੈਲਪਮੈਂਟ ਫੰਡ ਨੂੰ ਵੀ 225 ਕਰੋੜ ਤੋਂ ਵਧਾ ਕੇ 1000 ਕਰੋੜ ਰੁਪਏ ਕਰ ਦਿੱਤਾ ਹੈ। ਇਸ ਨਾਲ ਸ਼ਹਿਰਾਂ ਨੂੰ ਵਿਕਾਸ ਲਈ ਹੁਣ ਚਾਰ ਗੁਣਾ ਜ਼ਿਆਦਾ ਪੈਸਾ ਮਿਲੇਗਾ। ਪੰਜਾਬ ਸਰਕਾਰ ਦੇ ਬਜਟ ’ਚ ਵਰਲਡ ਕਲਾਸ ਸੜਕਾਂ ਦੇ ਵਿਕਾਸ ਲਈ ਵੀ ਪ੍ਰੋਜੈਕਟ ਦਾ ਪ੍ਰਬੰਧ ਕੀਤਾ ਗਿਆ ਹੈ। ਜਲੰਧਰ ’ਚ ਕਰੀਬ 15 ਕਿਲੋਮੀਟਰ ਸੜਕਾਂ ਨੂੰ ਡਿਵੈਲਪ ਕੀਤਾ ਜਾਵੇਗਾ। ਇਨ੍ਹਾਂ ਸੜਕਾਂ ’ਤੇ ਮੁੱਖ ਰਾਹਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ ਲਈ ਵਧੀਆ ਫੁੱਟਪਾਥ, ਸਟ੍ਰੀਟ ਲਾਈਟਾਂ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਇਨ੍ਹਾਂ ਘੋਸ਼ਣਾਵਾਂ ਨਾਲ ਸ਼ਹਿਰਾਂ ਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਸ਼ਹਿਰਾਂ ’ਚ ਕਾਰੋਬਾਰ ਵਧ ਰਿਹਾ ਹੈ, ਪਰਿਵਾਰ ਸਮਰੱਥ ਹੋ ਰਹੇ ਹਨ ਤੇ ਲੋਕਾਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ ਦੇਣਾ ਜ਼ਰੂਰੀ ਹੈ। ਪਹਿਲਾਂ ਵਿਧਾਇਕਾਂ ਨੂੰ ਹਰ ਸਾਲ ਆਪਣੇ ਹਲਕੇ ’ਚ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਮਿਲਦੇ ਸਨ, ਪਰ ਹੁਣ ਰੰਗਲਾ ਪੰਜਾਬ ਯੋਜਨਾ ਤਹਿਤ ਇਸ ਫੰਡ ਨੂੰ ਦੋਗੁਣਾ ਕਰ ਦਿੱਤਾ ਗਿਆ ਹੈ। ਇਹ ਰਕਮ ਸੜਕਾਂ, ਸੀਵਰੇਜ ਸਿਸਟਮ, ਵਾਟਰ ਸਪਲਾਈ, ਸਟ੍ਰੀਟ ਲਾਈਟਾਂ ਤੇ ਗ੍ਰੀਨ ਬੈਲਟ ’ਤੇ ਖਰਚ ਕੀਤੀ ਜਾਵੇਗੀ। ਸ਼ਹਿਰੀ ਵਿਕਾਸ ਲਈ 7257 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਹੈ ਤੇ ਇਹ ਰਕਮ ਸਾਰੇ 169 ਨਗਰ ਨਿਗਮਾਂ ਤੇ ਹਾਊਸਿੰਗ ਪ੍ਰੋਜੈਕਟਾਂ ’ਤੇ ਖਰਚ ਕੀਤੀ ਜਾਵੇਗੀ। ਇਸ ’ਚ ਜਲੰਧਰ ਨੂੰ ਵੀ ਵੱਡਾ ਹਿੱਸਾ ਮਿਲੇਗਾ। ਪਿੰਡਾਂ ਦੇ ਵਿਕਾਸ ਲਈ ਵੀ ਅਰਬਾਂ ਰੁਪਏ ਦਾ ਫੰਡ ਰੱਖਿਆ ਗਿਆ ਹੈ, ਜਿਸ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੇ ਨਿਰਮਾਣ ਹੋਵੇਗਾ। ਹਰ ਪਿੰਡ ਲਈ ਵੱਖਰਾ ਫੰਡ ਐਲਾਨਿਆ ਗਿਆ ਹੈ। ਅਮ੍ਰਿਤ-2 ਯੋਜਨਾ ਤਹਿਤ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ, ਵਾਟਰ ਸਪਲਾਈ ਨੈੱਟਵਰਕ ਮਜ਼ਬੂਤ ਕੀਤਾ ਜਾਵੇਗਾ, ਨਵੇਂ ਘਰੇਲੂ ਸੀਵਰੇਜ ਕਨੈਕਸ਼ਨ ਦਿੱਤੇ ਜਾਣਗੇ ਤੇ ਸੀਵਰੇਜ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ----------------------- ਵਿਧਾਇਕ ਹਰ ਸਾਲ ਖਰਚ ਸਕਣਗੇ 10 ਕਰੋੜ ਰੰਗਲਾ ਪੰਜਾਬ ਯੋਜਨਾ ਤਹਿਤ ਹਰ ਵਿਧਾਨ ਸਭਾ ਖੇਤਰ ’ਚ ਵਿਕਾਸ ਫੰਡ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ ਤਹਿਤ ਅਗਲੇ ਸਾਲ ਜਲੰਧਰ ਦੇ 9 ਵਿਧਾਨ ਸਭਾ ਖੇਤਰਾਂ ਨੂੰ ਵਿਕਾਸ ਕਾਰਜਾਂ ਲਈ ਕੁੱਲ 90 ਕਰੋੜ ਰੁਪਏ ਮਿਲਣਗੇ। ਇਹ ਰਕਮ ਸੜਕਾਂ ਦੇ ਨਿਰਮਾਣ, ਪਾਣੀ, ਸੀਵਰੇਜ, ਸਟ੍ਰੀਟ ਲਾਈਟ ਤੇ ਵੈਸਟ ਮੈਨੇਜਮੈਂਟ ’ਤੇ ਖਰਚ ਕੀਤੀ ਜਾਵੇਗੀ। ਇਸ ਨਾਲ ਉਨ੍ਹਾਂ ਕਾਲੋਨੀਆਂ ’ਚ ਵੀ ਵਿਕਾਸ ਹੋ ਸਕੇਗਾ ਜੋ ਬਿਨਾਂ ਮਨਜ਼ੂਰੀ ਦੇ ਵਿਕਸਤ ਹੋਈਆਂ ਹਨ ਤੇ ਜਿੱਥੇ ਨਿਗਮ ਸਿੱਧਾ ਪੈਸਾ ਖਰਚ ਨਹੀਂ ਕਰ ਸਕਦਾ। ਨਿਗਮ ਅਜਿਹੀਆਂ ਕਾਲੋਨੀਆਂ ’ਚ ਪਾਣੀ, ਸੀਵਰੇਜ ਤੇ ਸਟ੍ਰੀਟ ਲਾਈਟ ਦੀ ਸਹੂਲਤ ਤਾਂ ਦੇ ਰਿਹਾ ਹੈ ਪਰ ਸੜਕਾਂ ਨਹੀਂ ਬਣਾ ਰਿਹਾ। ------------------------- ਪੰਜ ਸੜਕਾਂ ਬਣਨਗੀਆਂ ਵਰਲਡ ਕਲਾਸ, ਸਾਈਕਲ ਟਰੈਕ ਤੇ ਫੁੱਟਪਾਥ ਪੰਜਾਬ ਸਰਕਾਰ ਸ਼ਹਿਰਾਂ ਦੇ ਬੇਸਿਕ ਇੰਫਰਾਸਟ੍ਰਕਚਰ ਵਿਕਾਸ ਦੇ ਤਹਿਤ ਜਲੰਧਰ ਦੀਆਂ ਕੁਝ ਸੜਕਾਂ ਨੂੰ ਵਰਲਡ ਕਲਾਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਦੀ ਡਿਜ਼ਾਇਨਿੰਗ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦਿੱਲੀ ਦੀ ਟੀਮ ਕਰ ਰਹੀ ਹੈ। ਸੜਕਾਂ ਨੂੰ ਟ੍ਰੈਫਿਕ ਸੁਚਾਰੂ ਬਣਾਉਣ ਲਈ ਤਿਆਰ ਕੀਤਾ ਜਾਵੇਗਾ ਤੇ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਰਸਤੇ ਬਣਾਏ ਜਾਣਗੇ। ਨਵੇਂ ਡਿਜ਼ਾਇਨ ’ਚ ਟ੍ਰੈਫਿਕ ਜ਼ਿਆਦਾ ਹੋਣ ਦੇ ਬਾਵਜੂਦ ਜਾਮ ਦੀ ਸਥਿਤੀ ਨਾ ਬਣੇ, ਇਸ ਦਾ ਖਾਸ ਧਿਆਨ ਰੱਖਿਆ ਜਾਵੇਗਾ। ਡਾ. ਬੀਆਰ ਆੰਬੇਡਕਰ ਚੌਕ ਤੋਂ ਨਕੋਦਰ ਰੋਡ ਤੱਕ ਸਾਈਕਲ ਟਰੈਕ ਬਣਾਉਣ ਦੀ ਯੋਜਨਾ ਹੈ। ਇਹ ਸ਼ਹਿਰ ਦਾ ਸਭ ਤੋਂ ਵਿਅਸਤ ਚੌਕ ਹੈ ਤੇ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ। ਸਾਰੀਆਂ ਸੜਕਾਂ ’ਤੇ ਬਿਜਲੀ ਦੀਆਂ ਤਾਰਾਂ ਨੂੰ ਅੰਡਰਗ੍ਰਾਊਂਡ ਕੀਤਾ ਜਾਵੇਗਾ ਤੇ ਖੰਭੇ ਹਟਾਏ ਜਾਣਗੇ। ਸੜਕਾਂ ਦੀ ਬਿਊਟੀਫਿਕੇਸ਼ਨ ਵੀ ਕੀਤੀ ਜਾਵੇਗੀ। ਮਾਡਲ ਟਾਊਨ ਮਾਰਕੀਟ ’ਚ ਵੱਡੇ ਫੁੱਟਪਾਥ ਬਣਾਏ ਜਾਣਗੇ ਤਾਂ ਜੋ ਲੋਕ ਸੁਰੱਖਿਅਤ ਢੰਗ ਨਾਲ ਪੈਦਲ ਘੁੰਮ ਸਕਣ। ਪਠਾਨਕੋਟ ਚੌਕ ਤੋਂ ਸ਼੍ਰੀ ਦੇਵੀ ਤਲਾਬ ਮੰਦਰ ਤੱਕ ਵਰਖਾ ਦੇ ਪਾਣੀ ਲਈ ਨਵਾਂ ਸੀਵਰੇਜ ਸਿਸਟਮ ਬਿਛਾਇਆ ਜਾਵੇਗਾ। ਸ਼ਰਧਾਲੂਆਂ ਤੇ ਵਿਦਿਆਰਥੀਆਂ ਦੀ ਵੱਧ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਫੁੱਟਪਾਥ ਚੌੜੇ ਕੀਤੇ ਜਾਣਗੇ। ਚੁਨਮੁਨ ਮਾਲ ਤੋਂ ਮਾਡਲ ਟਾਊਨ ਰੋਡ ਦਾ ਸੁੰਦਰਿਕਰਨ ਵੀ ਕੀਤਾ ਜਾਵੇਗਾ। --------------------------- ਮਾਡਲ ਟਾਊਨ ਇੱਥੇ ਚੌੜੇ ਫੁੱਟਪਾਥ ਬਣਾਏ ਜਾਣਗੇ ਤੇ ਦੁਕਾਨਾਂ ਦੇ ਫਰੰਟ ਇੱਕੋ ਜਿਹੇ ਕੀਤੇ ਜਾ ਸਕਦੇ ਹਨ। ਬਾਜ਼ਾਰ ’ਚ ਘੁੰਮਣ ਲਈ ਸੁਰੱਖਿਅਤ ਪੈਦਲ ਰਸਤੇ ਤੇ ਪਾਰਕਿੰਗ ਦੀ ਸਹੂਲਤ ਬਣਾਈ ਜਾਵੇਗੀ। ਯੂਟਿਲਿਟੀ ਡਕਟਿੰਗ ਤਹਿਤ ਤਾਰਾਂ ਨੂੰ ਅੰਡਰਗ੍ਰਾਊਂਡ ਕਰਕੇ ਖੰਭੇ ਹਟਾਏ ਜਾਣਗੇ ਤੇ ਪੂਰੀ ਮਾਰਕੀਟ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ----------------------- ਪਠਾਨਕੋਟ ਚੌਕ – ਦੇਵੀ ਤਲਾਬ ਮੰਦਰ ਰੋਡ ਪਠਾਨਕੋਟ ਚੌਕ ਤੋਂ ਦੋਆਬਾ ਚੌਕ ਤੇ ਸ਼੍ਰੀ ਦੇਵੀ ਤਲਾਬ ਮੰਦਰ ਤੱਕ ਸੜਕ ਦੀ ਨਵੀਂ ਡਿਜ਼ਾਇਨਿੰਗ ਕੀਤੀ ਜਾਵੇਗੀ। ਇਸ ’ਚ ਖਾਸ ਤੌਰ ’ਤੇ ਚੌੜੇ ਫੁੱਟਪਾਥ ਬਣਾਏ ਜਾਣਗੇ ਤਾਂ ਜੋ ਸ਼ਰਧਾਲੂਆਂ ਤੇ ਵਿਦਿਆਰਥੀਆਂ ਨੂੰ ਸਹੂਲਤ ਮਿਲੇ। ਵਰਖਾ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਕਬਜ਼ੇ ਹਟਾਏ ਜਾਣਗੇ ਤੇ ਵੈਂਡਰਾਂ ਲਈ ਵੀ ਪ੍ਰਬੰਧ ਕੀਤਾ ਜਾਵੇਗਾ। ---------------------- ਨਕੋਦਰ ਰੋਡ ਡਾ. ਬੀਆਰ ਆੰਬੇਡਕਰ ਚੌਕ ਦੇ ਆਲੇ-ਦੁਆਲੇ ਨਵੀਂ ਡਿਜ਼ਾਇਨਿੰਗ ਕੀਤੀ ਜਾਵੇਗੀ। ਚੌਕ ਨਾਲ ਜੁੜੀਆਂ ਸੜਕਾਂ ਨੂੰ ਚੌੜਾਈ ਅਨੁਸਾਰ ਪੈਦਲ ਯਾਤਰੀਆਂ, ਸਾਈਕਲਾਂ ਤੇ ਭਾਰੀ ਵਾਹਨਾਂ ਲਈ ਵੱਖਰਾ ਕੀਤਾ ਜਾਵੇਗਾ। ਇੱਥੇ ਸਾਈਕਲ ਟਰੈਕ ਵੀ ਬਣੇਗਾ, ਚੌਰਾਹੇ ਦਾ ਸੁੰਦਰਿਕਰਨ ਕੀਤਾ ਜਾਵੇਗਾ ਤੇ ਵੈਂਡਰ ਜ਼ੋਨ ਤਿਆਰ ਕੀਤਾ ਜਾਵੇਗਾ। ---------------------- ਚੁਨਮੁਨ ਮਾਲ – ਮਾਡਲ ਟਾਊਨ ਰੋਡ ਚੁਨਮੁਨ ਮਾਲ ਤੋਂ ਮਾਡਲ ਟਾਊਨ ਮਾਰਕੀਟ ਤੱਕ ਸੜਕ ਨੂੰ ਨਵੀਂ ਤਰ੍ਹਾਂ ਡਿਜ਼ਾਇਨ ਕੀਤਾ ਜਾਵੇਗਾ। ਸੜਕ ਦੀ ਹਾਲਤ ਪਹਿਲਾਂ ਹੀ ਠੀਕ ਹੈ, ਇਸ ਲਈ ਵੱਡੇ ਬਦਲਾਅ ਦੀ ਲੋੜ ਨਹੀਂ ਪਰ ਸੁੰਦਰਿਕਰਨ ’ਤੇ ਕੰਮ ਕੀਤਾ ਜਾ ਸਕਦਾ ਹੈ। ਫੁੱਟਪਾਥ ਚੌੜੇ ਕਰਨ ਨਾਲ ਲੋਕਾਂ ਦੀ ਆਵਾਜਾਈ ਆਸਾਨ ਹੋਵੇਗੀ ਤੇ ਪਾਰਕਿੰਗ ਲਈ ਵੀ ਥਾਂ ਤੈਅ ਕੀਤੀ ਜਾ ਸਕਦੀ ਹੈ।