ਰੋਸਟਰ ਸਿਸਟਮ ਲਾਗੂ ਹੋਇਆ ਤਾਂ ਯੂਨੀਅਨ ਕਰੇਗੀ ਹੜਤਾਲ
1196 ਮੁਲਾਜ਼ਮਾਂ ਦੀ ਭਰਤੀ ਲਈ ਰੋਸਟਰ ਸਿਸਟਮ ਲਾਗੂ ਕੀਤਾ ਤਾਂ ਯੂਨੀਅਨ ਹੜਤਾਲ ਕਰੇਗੀ
Publish Date: Thu, 22 Jan 2026 06:33 PM (IST)
Updated Date: Thu, 22 Jan 2026 06:36 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸਫਾਈ ਮਜ਼ਦੂਰ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ 1196 ਮੁਲਾਜ਼ਮਾਂ ਦੀ ਭਰਤੀ ਲਈ ਰੋਸਟਰ ਸਿਸਟਮ ਲਾਗੂ ਕੀਤਾ ਤਾਂ ਫਿਰ ਯੂਨੀਅਨ ਹੜਤਾਲ ਕਰੇਗੀ। ਵੀਰਵਾਰ ਨੂੰ ਨਿਗਮ ਦੀਆਂ ਸਾਂਝੀ ਯੂਨੀਅਨਾਂ ਦੀ ਮੀਟਿੰਗ ਪ੍ਰਧਾਨ ਵਿਨੋਦ ਗਿੱਲ ਤੇ ਅਸ਼ੋਕ ਭੀਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮੁਲਾਜ਼ਮਾਂ ਦੀ ਨਵੀਂ ਭਰਤੀ ਦੌਰਾਨ ਰੋਸਟਰ ਸਿਸਟਮ ਲਾਗੂ ਕਰਨ ਦਾ ਯੂਨੀਅਨ ਨੇ ਵਿਰੋਧ ਕੀਤਾ ਤੇ ਇਸ ਨੂੰ ਬਦਲਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਸਵੀਕਾਰ ਨਾ ਕੀਤੀ ਗਈ ਤਾਂ ਫਿਰ ਹੜਤਾਲ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰ਼ਸ਼ਾਸਨ ਦੀ ਹੋਵੇਗੀ। ਮੀਟਿੰਗ ’ਚ ਗੁਲਜ਼ਾਰ ਖੋਸਲਾ, ਵਿਨੋਦ ਸਹੋਤਾ, ਪੰਕਜ ਸੱਭਰਵਾਲ, ਵਿੱਕੀ ਸੱਭਰਵਾਲ, ਸ਼ੰਮੀ ਨਾਹਰ, ਸੋਹਨੀ ਗਿੱਲ ਆਦਿ ਸ਼ਾਮਲ ਹੋਏ।