ਆਪ ਦੇ ਰਾਜ ਸਭਾ ਮੈਂਬਰ ਘਰ ED ਦੀ ਰੇਡ 'ਤੇ ਕੇਂਦਰੀ ਮੰਤਰੀ ਬਿੱਟੂ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਚੋਰ ਲੁਟੇਰਿਆਂ ਦੀ ਹੈ ਆਮ ਆਦਮੀ ਪਾਰਟੀ
ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਤੜਕਸਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਸ਼ੋਕ ਮਿੱਤਲ ਦੇ ਨਿਵਾਸ ਸਥਾਨ 'ਤੇ ਦਸਤਕ ਦਿੱਤੀ। ਸਵੇਰੇ ਕਰੀਬ 5:00 ਵਜੇ ਸ਼ੁਰੂ ਹੋਈ ਇਸ ਕਾਰਵਾਈ ਨੇ ਪੂਰੇ ਸੂਬੇ ਵਿੱਚ ਚਰਚਾ ਛੇੜ ਦਿੱਤੀ ਹੈ।
Publish Date: Wed, 15 Apr 2026 12:09 PM (IST)
Updated Date: Wed, 15 Apr 2026 12:10 PM (IST)

ਡਿਜੀਟਲ ਡੈਸਕ, ਜਲੰਧਰ : ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਤੜਕਸਾਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਸ਼ੋਕ ਮਿੱਤਲ ਦੇ ਨਿਵਾਸ ਸਥਾਨ 'ਤੇ ਦਸਤਕ ਦਿੱਤੀ। ਸਵੇਰੇ ਕਰੀਬ 5:00 ਵਜੇ ਸ਼ੁਰੂ ਹੋਈ ਇਸ ਕਾਰਵਾਈ ਨੇ ਪੂਰੇ ਸੂਬੇ ਵਿੱਚ ਚਰਚਾ ਛੇੜ ਦਿੱਤੀ ਹੈ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਤਿੱਖਾ ਹਮਲਾ
ਇਸ ਰੇਡ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ 'ਤੇ ਸਿੱਧਾ ਨਿਸ਼ਾਨਾ ਵਿੰਨ੍ਹਿਆ ਹੈ। ਬਿੱਟੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ: "ਭਗਵੰਤ ਮਾਨ, ਤੁਹਾਡੀ ਪਾਰਟੀ ਚੋਰਾਂ-ਲੁਟੇਰਿਆਂ ਦੀ ਹੈ। ਜਿੱਥੇ ਸੂਬੇ ਦੇ ਲੋਕ ਤੁਹਾਡੇ ਮੰਤਰੀਆਂ ਖ਼ਿਲਾਫ਼ ਪਰਚੇ ਕਰਵਾ ਰਹੇ ਹਨ, ਉੱਥੇ ਹੀ ਜਾਂਚ ਏਜੰਸੀਆਂ ਤੁਹਾਡੇ ਭ੍ਰਿਸ਼ਟ ਸਾਂਸਦਾਂ ਨੂੰ ਫੜ ਰਹੀਆਂ ਹਨ। ਮੋਦੀ ਜੀ ਦੀ 'ਸਵੱਛ ਭਾਰਤ' ਨੀਤੀ ਤਹਿਤ ਸਿਆਸੀ ਗੰਦਗੀ ਨੂੰ ਸਾਫ਼ ਕਰਨਾ ਜ਼ਰੂਰੀ ਹੈ।"
ਕੌਣ ਹਨ ਅਸ਼ੋਕ ਮਿੱਤਲ?
ਅਸ਼ੋਕ ਮਿੱਤਲ ਸਿੱਖਿਆ ਜਗਤ ਦਾ ਇੱਕ ਵੱਡਾ ਨਾਂ ਹਨ। ਉਨ੍ਹਾਂ ਨੇ ਜਲੰਧਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਵਰਸਿਟੀ (LPU) ਸਥਾਪਿਤ ਕੀਤੀ, ਜਿੱਥੇ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਹਨ। ਸਾਲ 2024 ਵਿੱਚ ਉਹ ਉਦੋਂ ਵੀ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਆਪਣਾ ਸਰਕਾਰੀ ਬੰਗਲਾ ਰਹਿਣ ਲਈ ਆਫਰ ਕੀਤਾ ਸੀ। ਕੇਜਰੀਵਾਲ ਨੇ ਮਿੱਤਲ ਦੇ ਇਸ ਸੱਦੇ ਨੂੰ ਸਵੀਕਾਰ ਵੀ ਕੀਤਾ ਸੀ।
ਰੇਡ ਦੇ ਸੰਭਾਵੀ ਕਾਰਨ
ਹਾਲਾਂਕਿ ED ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਅਨੁਸਾਰ ਇਹ ਕਾਰਵਾਈ ਕਿਸੇ ਵੱਡੇ ਵਿੱਤੀ ਲੈਣ-ਦੇਣ ਜਾਂ ਜ਼ਮੀਨੀ ਸੌਦਿਆਂ ਨਾਲ ਸਬੰਧਤ ਹੋ ਸਕਦੀ ਹੈ। ਅਸ਼ੋਕ ਮਿੱਤਲ ਦੇ ਘਰ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਹਨ ਅਤੇ ਅੰਦਰ ਜਾਂਚ ਜਾਰੀ ਹੈ।