ਅਣਪਛਾਤੇ ਵਾਹਨ ਦੀ ਟੱਕਰ ਨਾਲ ਰੇਹੜੀ ਵਾਲਾ ਜ਼ਖ਼ਮੀ
ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਰੇਹੜੀ ਵਾਲਾ ਗੰਭੀਰ ਜ਼ਖਮੀ
Publish Date: Sat, 03 Jan 2026 07:01 PM (IST)
Updated Date: Sat, 03 Jan 2026 07:05 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਹਾਈਵੇ ’ਤੇ ਢਾਬਾ ਦੇ ਸਾਹਮਣੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਰੇਹੜੀ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਕਾਲਾ ਮੁਹੰਮਦ ਪੁੱਤਰ ਰੇਮ ਮਾਲਿਕ ਵਾਸੀ ਲੋਗੋਪੁਰ ਕਸ਼ਮੀਰ ਵਜੋਂ ਹੋਈ ਹੈ, ਜੋ ਕਿ ਡਰਾਈ ਫਰੂਟ ਦੀ ਰੇਹੜੀ ਲਾਉਂਦਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਐੱਸਐੱਸਐੱਫ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਥਾਣੇਦਾਰ ਟੀਮ ਨਾਲ ਮੌਕੇ ਪੁੱਜੇ। ਕਸ਼ਮੀਰੀ ਕਾਲਾ ਮੁਹੰਮਦ ਨੇ ਦੱਸਿਆ ਕਿ ਉਸ ਨੂੰ ਕੋਈ ਅਣਪਛਾਤੀ ਗੱਡੀ ਫੇਟ ਮਾਰ ਗਈ ਹੈ। ਐੱਸਐੱਸਐੱਫ ਟੀਮ ਨੇ ਜ਼ਖਮੀ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ ਗਿਆ।