ਅਣਪਛਾਤਿਆਂ ਨੇ ਬਜ਼ੁਰਗ ਲੰਬਰਦਾਰ 'ਤੇ ਹਮਲਾ ਕਰ ਕੇ ਕੀਤਾ ਜ਼ਖਮੀ
ਅਣਪਛਾਤੇ ਬਦਮਾਸ਼ਾਂ ਨੇ ਬਜ਼ੁਰਗ ਲੰਬਰਦਾਰ 'ਤੇ ਹਮਲਾ ਕਰ ਕੇ ਕੀਤਾ ਜ਼ਖਮੀ
Publish Date: Tue, 03 Feb 2026 09:28 PM (IST)
Updated Date: Wed, 04 Feb 2026 04:14 AM (IST)

- ਲੋਕਾਂ ਦੀ ਭੀੜ ਨੇ ਹਮਲਾਵਰਾਂ ਦੀ ਬਾਈਕ ਦੀਆਂ ਚਾਬੀਆਂ ਕੱਢ ਲਈਆਂ ਤਾਂ ਉਹ ਭੱਜਣ ’ਚ ਕਾਮਯਾਬ ਹੋ ਗਏ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਦੇਰ ਸ਼ਾਮ ਨਾਮਦੇਵ ਚੌਕ ਨੇੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮੋਟਰਸਾਈਕਲ ਤੇ ਇਕ ਬਜ਼ੁਰਗ ਲੰਬਰਦਾਰ ਨਾਲ ਮਾਮੂਲੀ ਟੱਕਰ ਤੋਂ ਬਾਅਦ ਬਾਈਕ ਸਵਾਰ ਅੱਧਾ ਦਰਜਨ ਬਦਮਾਸ਼ਾਂ ਨੇ ਉਸ ਤੇ ਹਮਲਾ ਕਰ ਕੇ ਉਸ ਨੂੰ ਰਾਡ ਨਾਲ ਜ਼ਖ਼ਮੀ ਕਰ ਦਿੱਤਾ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ, ਹਮਲਾਵਰਾਂ ਦੀ ਬਾਈਕ ਨੂੰ ਕਬਜ਼ੇ ’ਚ ਲੈ ਕੇ ਥਾਣਾ 4 ਦੀ ਪੁਲਿਸ ਨੂੰ ਸੌਂਪ ਦਿੱਤਾ। ਉਨ੍ਹਾਂ ਮੁਲਜ਼ਮਾਂ ਵਿਰੁੱਧ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਬਸਤੀ ਸ਼ੇਖ ਦੇ ਵਸਨੀਕ ਲੰਬੜਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਨਾਮਦੇਵ ਚੌਕ ਨੇੜੇ ਟੈਕਸੀ ਸਟੈਂਡ ਤੋਂ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਰਿਹਾ ਸੀ। ਉਸਨੂੰ ਇਕ ਰਿਸ਼ਤੇਦਾਰ ਦਾ ਫੋਨ ਆਇਆ, ਤੇ ਉਹ ਕਾਲ ਦਾ ਜਵਾਬ ਦੇ ਰਿਹਾ ਸੀ। ਸੜਕ ਦੇ ਗ਼ਲਤ ਪਾਸੇ ਤੋਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਮੀਨ ਤੇ ਡਿੱਗ ਪਿਆ ਤੇ ਜ਼ਖਮੀ ਹੋ ਗਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਤੇ ਉਸ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਵਿਅਕਤੀ ਦੀਆਂ ਚੀਕਾਂ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਦਮੀਆਂ ਦੇ ਚੁੰਗਲ ਤੋਂ ਛੁਡਾਇਆ ਤੇ ਮੋਟਰਸਾਈਕਲ ਤੇ ਸਵਾਰ ਇਕ ਨੌਜਵਾਨ ਨੇ ਬਾਈਕ ਦੀਆਂ ਚਾਬੀਆਂ ਕੱਢ ਲਈਆਂ। ਭੀੜ ਇਕੱਠੀ ਹੁੰਦੀ ਦੇਖ ਕੇ ਹਮਲਾਵਰ ਮੌਕੇ ਤੋਂ ਭੱਜ ਗਏ। ਸੂਚਨਾ ਮਿਲਦੇ ਹੀ ਸਿੱਖ ਤਾਲਮੇਲ ਕਮੇਟੀ ਦੇ ਤੇਜਿੰਦਰ ਪ੍ਰਦੇਸੀ ਤੇ ਉਸਦੇ ਸਾਥੀ ਮੌਕੇ ਤੇ ਪਹੁੰਚੇ ਤੇ ਥਾਣਾ 4 ਦੀ ਪੁਲਿਸ ਨੂੰ ਜ਼ਖਮੀ ਬਜ਼ੁਰਗ ਲੰਬੜਦਾਰ ਸੁਰਿੰਦਰ ਸਿੰਘ ਬਾਰੇ ਸੂਚਿਤ ਕੀਤਾ। ਪੁਲਿਸ ਟੀਮ ਮੌਕੇ ਤੇ ਪਹੁੰਚੀ, ਹਮਲਾਵਰਾਂ ਦੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਲਿਆ, ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।