ਠੇਕੇਦਾਰ ਵਿਰੁੱਧ ਮਾਮਲਾ ਦਰਜ
ਛੱਤ ਦੀ ਸਲੈਬ ਡਿੱਗਣ ਨਾਲ ਚਾਚੇ ਤੇ ਭਤੀਜੇ ਦੀ ਮੌਤ ਠੇਕੇਦਾਰ ਵਿਰੁੱਧ ਮਾਮਲਾ ਦਰਜ
Publish Date: Thu, 26 Mar 2026 07:37 PM (IST)
Updated Date: Thu, 26 Mar 2026 09:23 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਇੰਡਸਟ੍ਰੀਅਲ ਏਰੀਆ ’ਚ ਇਕ ਉਸਾਰੀ ਅਧੀਨ ਇਮਾਰਤ ’ਚ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਕੰਕਰੀਟ ਦੀ ਛੱਤ ਦੀ ਸਲੈਬ ਨੂੰ ਢਾਹਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਢਾਂਚੇ ਦਾ ਇਕ ਹਿੱਸਾ ਢਹਿ ਗਿਆ, ਜਿਸ ਨਾਲ ਦੋ ਮਜ਼ਦੂਰ ਮਲਬੇ ਹੇਠ ਦੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦਿਨੇਸ਼ ਦੀ ਪਤਨੀ ਪ੍ਰੋਮਿਲਾ ਦੇਵੀ ਵਾਸੀ ਬਿਹਾਰ ਹਾਲ ਵਾਸੀ ਬੁਲੰਦਪੁਰ ਨੇ ਘਟਨਾ ਸਬੰਧੀ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਕਿਹਾ ਕਿ ਹਾਦਸੇ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸਾਰੀ ਦੇ ਕੰਮ ਦੌਰਾਨ ਇਮਾਰਤ ਦਾ ਇਕ ਹਿੱਸਾ ਅਚਾਨਕ ਇਕ ਪਾਸੇ ਝੁਕ ਗਿਆ। ਪੀੜਤ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਠੇਕੇਦਾਰ ਵਿਜੇ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।