ਸਹਿਕਾਰੀ ਖੇਤੀਬਾੜੀ ਸਭਾ ਬਲਕੋਹਨਾ ਦੀ ਸਰਬ ਸੰਮਤੀ ਨਾਲ ਚੋਣ
ਸਹਿਕਾਰੀ ਖੇਤੀਬਾੜੀ ਸਭਾ ਬਲਕੋਹਨਾ ਦੀ ਸਰਬ ਸੰਮਤੀ ਨਾਲ ਹੋਈ ਚੋਣ
Publish Date: Fri, 06 Feb 2026 09:12 PM (IST)
Updated Date: Fri, 06 Feb 2026 09:14 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਹਿਕਾਰੀ ਖੇਤੀਬਾੜੀ ਬਹੁ ਮੰਤਵੀ ਸਭਾ ਬਲਕੋਹਨਾ ਦਾ ਚੋਣ ਆਮ ਇਜਲਾਸ ਸਰਬ ਸੰਮਤੀ ਨਾਲ ਸੰਪੂਰਨ ਹੋਇਆ ਤੇ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ। ਇਸ ਚੋਣ ਨੂੰ ਕਰਵਾਉਣ ਲਈ ਸਨੀ ਮਹੇ ਨਿਰੀਖਕ ਸਹਿਕਾਰੀ ਸਭਾਵਾਂ ਚੱਕ ਕਲਾਂ ਤੇ ਜਤਿੰਦਰ ਕੁਮਾਰ ਨਿਰੀਖਕ ਸਹਿਕਾਰੀ ਸਭਾਵਾਂ ਉੱਗੀ ਵੱਲੋਂ ਸਹਿਕਾਰੀ ਸਭਾ ਬਲਕੋਹਨਾ ਦੀ ਚੋਣ ਸਹਿਮਤੀ ਨਾਲ ਨਿਰਵਿਘਨ ਕਰਵਾਈ ਗਈ। ਸਹਿਕਾਰੀ ਸਭਾ ਦੀ ਹੋਈ ਚੋਣ ਮੁਤਾਬਕ ਜ਼ੋਨ ਨੰਬਰ ਇਕ ਤੋਂ ਸੁਖਵਿੰਦਰ ਸਿੰਘ ਤੇ ਕੁਲਵਿੰਦਰ ਕੌਰ, ਜ਼ੋਨ ਨੰਬਰ ਦੋ ਤੋਂ ਪਰਮਜੀਤ ਸਿੰਘ, ਚਰਨਜੀਤ ਸਿੰਘ ਤੇ ਸੁਖਦੇਵ ਸਿੰਘ ਤੇ ਜ਼ੋਨ ਨੰਬਰ ਤਿੰਨ ਤੋਂ ਦੀਨਾ ਨਾਥ ਘਈ, ਗੁਰਜੀਤ ਸਿੰਘ, ਕੁਲਵੰਤ ਸਿੰਘ ਤੇ ਹਰਜਿਦਰ ਸਿੰਘ ਸਰਬ ਸੰਮਤੀ ਨਾਲ ਮੈਂਬਰ ਚੁਣੇ ਗਏ।