ਕੇਐੱਮਵੀ ’ਚ ਪੇਸ਼ਕਾਰੀਆਂ ਨੇ ਮੋਹਿਆ ਸਭ ਦਾ ਦਿਲ
ਕੇਐੱਮਵੀ ’ਚ ‘ਉਮੰਗ ਇਨੋਕ੍ਰੀਏਟਿਵ ਕਾਰਨੀਵਲ 2026’ ਕਰਵਾਇਆ
Publish Date: Wed, 11 Feb 2026 08:21 PM (IST)
Updated Date: Wed, 11 Feb 2026 08:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵਿਖੇ ਸਲਾਨਾ ਫੇਟ ‘ਉਮੰਗ ਕੇਐੱਮਵੀ ਇਨੋਕ੍ਰੀਏਟਿਵ ਕਾਰਨੀਵਲ 2026’ ਬੇਮਿਸਾਲ ਜੋਸ਼ ਤੇ ਸ਼ਾਨ ਨਾਲ ਮਨਾਇਆ ਗਿਆ। ਰੰਗਾਰੰਗ ਪ੍ਰੋਗਰਾਮਾਂ, ਨਵਾਚਾਰ ਭਰੇ ਸਟਾਲਾਂ ਤੇ ਮਨੋਰੰਜਨਕ ਗਤੀਵਿਧੀਆਂ ਨਾਲ ਭਰਪੂਰ ਇਸ ਕਾਰਨੀਵਲ ਨੇ ਸਭ ਦਾ ਮਨ ਮੋਹ ਲਿਆ। ਕਾਰਨੀਵਲ ਦਾ ਉਦਘਾਟਨ ਚੰਦਰ ਮੋਹਨ (ਪ੍ਰਧਾਨ, ਆਰੀਆ ਸਿੱਖਿਆ ਮੰਡਲ) ਨੇ ਕੀਤਾ। ਇਸ ਮੌਕੇ ਅਲੋਕ ਸੋਂਧੀ, ਅਨੁਰਾਧਾ ਸੋਂਧੀ, ਡਾ. ਸੁਸ਼ਮਾ ਚੋਪੜਾ, ਡਾ. ਸੁਸ਼ਮਾ ਚਾਵਲਾ, ਧਰੁਵ ਮਿੱਤਲ, ਸ਼ਿਵ ਮਿੱਤਲ, ਡਾ. ਐੱਸਪੀ ਗੁਪਤਾ ਤੇ ਡਾ. ਦੀਪਾਲੀ ਲੁਥਰਾ (ਮੈਂਬਰ, ਕੇਐੱਮਵੀ ਮੈਨੇਜਿੰਗ ਕਮੇਟੀ) ਵੀ ਹਾਜ਼ਰ ਰਹੇ। ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਤੇ ਸੀਨੀਅਰ ਅਧਿਆਪਕਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕਾਰਨੀਵਲ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਕੱਪੜੇ, ਇਨੋਵੇਟਿਵ ਜੁਐਲਰੀ, ਮਿਠਾਈਆਂ ਤੇ ਚਾਕਲੇਟ, ਐਮਬਰਾਇਡਰੀ ਸੂਟ-ਸਾੜੀਆਂ, ਪੇਂਟਿੰਗਸ, ਘਰੇਲੂ ਉਪਯੋਗ ਦੀਆਂ ਵਸਤਾਂ, ਗਿਫ਼ਟ ਆਈਟਮ ਤੇ ਡਾਇਟ ਫੂਡ ਆਦਿ ਦੇ ਸਟਾਲ ਖਾਸ ਆਕਰਸ਼ਣ ਦਾ ਕੇਂਦਰ ਰਹੇ। ਮੁੱਖ ਮਹਿਮਾਨਾਂ ਨੇ ਸਟਾਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਲਜ਼ੀਜ਼ ਵਿਅੰਜਨ, ਫਨ ਗੇਮਜ਼, ਝੂਲੇ ਤੇ ਸੈਲਫੀ ਸਟੇਸ਼ਨ ਨੇ ਮੇਲੇ ਦੀ ਰੌਣਕ ਵਧਾਈ। ਡੀਜੇ ਦੀਆਂ ਧੁਨਾਂ ’ਤੇ ਨੌਜਵਾਨਾਂ ਨੇ ਖੂਬ ਮੌਜ-ਮਸਤੀਆਂ ਕੀਤੀਆਂ। ਕਾਰਨੀਵਲ ਦੌਰਾਨ ਵਿਸ਼ੇਸ਼ ਤੌਰ ’ਤੇ ਬੇਬੀ ਸ਼ੋਅ ਦਾ ਪ੍ਰਬੰਧ ਕੀਤਾ ਗਿਆ, ਜਿਸ ’ਚ ਨੰਨੇ ਬੱਚਿਆਂ ਨੇ ਰੈਂਪ ਵਾਕ ਤੇ ਨ੍ਰਿਤ੍ ਰਾਹੀਂ ਸਭ ਦਾ ਦਿਲ ਜਿੱਤ ਲਿਆ। ਅੰਤ ’ਚ ਰੈਫਲ ਡ੍ਰਾ ਕੱਢਿਆ ਗਿਆ, ਜਿਸ ’ਚ ਲੱਕੀ ਵਿਨਰਾਂ ਨੂੰ ਮਨਭਾਉਂਦੇ ਇਨਾਮ ਤੇ ਬੰਪਰ ਪ੍ਰਾਈਜ਼ ਪ੍ਰਦਾਨ ਕੀਤੇ ਗਏ। ਇਸ ਮੌਕੇ ਡਾਇਰੈਕਟਰ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਆਯੋਜਕਾਂ ਨੂੰ ਸਫਲ ਆਯੋਜਨ ਲਈ ਵਧਾਈ ਦਿੱਤੀ। ਮੁਕਾਬਲਿਆਂ ’ਚ ਰਿਆ ਨੂੰ ‘ਮਿਸ ਕਾਰਨੀਵਲ ਚਾਰਮ’, ਕ੍ਰਿਤੀ ਨੂੰ ‘ਮਿਸ ਕਾਰਨੀਵਲ ਐਲੀਗੈਂਸ’ ਤੇ ਅਗਮ ਨੂੰ ‘ਮਿਸ ਕਾਰਨੀਵਲ ਗਲੋਰੀ’ ਦੇ ਖਿਤਾਬ ਨਾਲ ਨਵਾਜਿਆ ਗਿਆ।