ਯੂਜੀਸੀ ਨੇ ਫਰਜ਼ੀ ਯੂਨੀਵਰਸਿਟੀਆਂ ਤੇ ਸੰਸਥਾਨਾਂ ਨੂੰ ਲੈ ਕੇ ਕੀਤਾ ਸਾਵਧਾਨ
ਜਾਗਰਣ ਬਿਊਰੋ, ਨਵੀਂ ਦਿੱਲੀ
Publish Date: Tue, 14 Apr 2026 08:31 PM (IST)
Updated Date: Tue, 14 Apr 2026 08:33 PM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਉੱਚ ਸਿੱਖਿਆ ਸੰਸਥਾਨਾਂ ’ਚ ਦਾਖਲੇ ਦੀ ਸ਼ੁਰੂ ਹੋਈ ਪ੍ਰਕਿਰਿਆ ਵਿਚਾਲੇ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ, ਮਾਪਿਆਂ ਤੇ ਆਮ ਲੋਕਾਂ ਨੂੰ ਫਰਜ਼ੀ ਯੂਨੀਵਰਸਿਟੀਆਂ ਤੇ ਸੰਸਥਾਨਾਂ ਨੂੰ ਲੈ ਕੇ ਸਾਵਧਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਉਹ ਉਨ੍ਹਾਂ ਦੇ ਗਾਰੰਟਿਡ ਪਲੇਸਮੈਂਟ, ਵਜ਼ੀਫੇ ਵਰਗੇ ਲੁਭਾਉਣੇ ਝਾਂਸਿਆਂ ’ਚ ਨਾ ਆਉਣ। ਜੇ ਕਿਤੇ ਫਰਜ਼ੀ ਯੂਨੀਵਰਸਿਟੀ ਜਾਂ ਸੰਸਥਾਨ ਉਨ੍ਹਾਂ ਦੀ ਜਾਣਕਾਰੀ ’ਚ ਆਉਣ ਤਾਂ ਤੁਰੰਤ ਉਨ੍ਹਾਂ ਨੂੰ ਸੂਚਿਤ ਵੀ ਕਰਨ। ਯੂਜੀਸੀ ਨੇ ਇਸ ਨੂੰ ਲੈ ਕੇ ਪਹਿਲੀ ਵਾਰ ਇਕ ਈਮੇਲ ਵੀ ਜਾਰੀ ਕੀਤਾ ਹੈ।
ਯੂਜੀਸੀ ਨੇ ਜਨਤਕ ਸੂਚਨਾ ਜਾਰੀ ਕਰਕੇ ਫਰਜ਼ੀ ਯੂਨੀਵਰਸਿਟੀਆਂ ਤੇ ਸੰਸਥਾਨਾਂ ਤੋਂ ਸਾਵਧਾਨ ਰਹਿਣ ਤੇ ਬਚਣ ਦੀ ਅਪੀਲ ਉਦੋਂ ਕੀਤੀ ਹੈ, ਜਦ ਦੇਸ਼ ’ਚ ਹਰ ਸਾਲ ਵੱਡੀ ਗਿਣਤੀ ’ਚ ਵਿਦਿਆਰਥੀ ਇਨ੍ਹਾਂ ਫਰਜ਼ੀ ਸੰਸਥਾਨਾਂ ਦੇ ਜਾਲ ’ਚ ਫਸ ਰਹੇ ਹਨ। ਪਿਛਲੇ ਕੁਝ ਸਾਲਾਂ ’ਚ ਦੇਸ਼ ’ਚ ਚੱਲ ਰਹੇ ਅਜਿਹੇ 32 ਫਰਜ਼ੀ ਸੰਸਥਾਨਾਂ ਨੂੰ ਫੜਿਆ ਗਿਆ ਹੈ। ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰ ਚੁੱਕੀ ਹੈ। ਅਸਲੀ ਯੂਨੀਵਰਸਿਟੀ ਦੀ ਪਛਾਣ ਲਈ ਯੂਜੀਸੀ ਦੀ ਵੈੱਬਸਾਈਟ ਨੂੰ ਦੇਖਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਕਿਹਾ ਕਿ ਜੇ ਕਿਤੇ ਵੀ ਫਰਜ਼ੀ ਯੂਨੀਵਰਸਿਟੀ ਤੇ ਸੰਸਥਾਨ ਉਨ੍ਹਾਂ ਦੀ ਜਾਣਕਾਰੀ ’ਚ ਆਉਣ ਤਾਂ ਤੁਰੰਤ ਇਸ ਦੀ ਜਾਣਕਾਰੀ ugcampc@gmail.com ’ਤੇ ਸਾਂਝੀ ਕਰਨ ਨੂੰ ਕਿਹਾ ਹੈ, ਤਾਂਕਿ ਅਜਿਹੇ ਸੰਸਥਾਨਾਂ ਵਿਰੁੱਧ ਲੁੜੀਂਦੀ ਕਾਰਵਾਈ ਕੀਤੀ ਜਾ ਸਕੇ।