ਉਧੋਵਾਲ ਬਲੰਦਾ ਦਾ ਛਿੰਝ ਮੇਲਾ 16 ਨੂੰ
ਉਧੋਵਾਲ ਬਲੰਦਾ ਦਾ ਸਲਾਨਾ ਛਿੰਝ ਮੇਲਾ 16 ਮਾਰਚ ਨੂੰ
Publish Date: Tue, 10 Mar 2026 08:30 PM (IST)
Updated Date: Tue, 10 Mar 2026 08:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਉਧੋਵਾਲ ਬਲੰਦਾ ਦਾ ਸਾਲਾਨਾ ਛਿੰਝ ਮੇਲਾ 16 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਲੱਖ ਦਾਤਾ ਪੀਰ ਦੀ ਯਾਦ ’ਚ ਸਮੂਹ ਨਗਰ ਨਿਵਾਸੀਆਂ ਤੇ ਸਮੂਹ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਮੇਲੇ ਦੀ ਸੰਭਾਲ ਛਿੰਝ ਕਮੇਟੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਮੇਲੇ ਦੇ ਮੁੱਖ ਆਕਰਸ਼ਣ ’ਚ ਦੋ ਵੱਡੀਆਂ ਕੁਸ਼ਤੀਆਂ ਹੋਣਗੀਆਂ। ਪਹਿਲੀ ਕੁਸ਼ਤੀ ਅਜੈ ਕੈਥਲ ਤੇ ਪ੍ਰਵੀਨ ਦੇ ਦਰਮਿਆਨ ਹੋਵੇਗੀ, ਜਦਕਿ ਦੂਜੀ ਮੋਹਿਤ ਤੇ ਸਰੀਫ ਪਹਿਲਵਾਨ ਦੇ ਦਰਮਿਆਨ ਹੋਵੇਗੀ। ਇਸ ਮੌਕੇ ਮੌਜੂਦ ਦਰਸ਼ਕਾਂ ਲਈ ਹੋਰ ਵੀ ਕਈ ਮਨੋਰੰਜਕ ਪ੍ਰੋਗਰਾਮ ਕੀਤੇ ਜਾਣਗੇ।