ਬਾਬਾ ਉਮਰ ਦੀਨ ਸ਼ਾਹ ਜੀ ਦਾ ਉਰਸ ਭਲਕੇ
ਬਾਬਾ ਉਮਰ ਦੀਨ ਸ਼ਾਹ ਜੀ ਦਾ ਦੋ ਦਿਨਾਂ ਸਲਾਨਾ ਉਰਸ ਕੱਲ ਤੋਂ
Publish Date: Wed, 11 Mar 2026 08:00 PM (IST)
Updated Date: Wed, 11 Mar 2026 08:03 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੁਆਬਾ ਖੇਤਰ ਦੇ ਪਿੰਡ ਤਲਵੰਡੀ ਭਰੋਂ ਵਿਖੇ ਦਰਬਾਰ ਹਜ਼ਰਤ ਪੀਰ ਬਾਬਾ ਉਮਰ ਦੀਨ ਸ਼ਾਹ ਜੀ ਦਾ ਦੋ ਦਿਨਾਂ ਸਾਲਾਨਾ ਉਰਸ ਗੱਦੀ ਨਸ਼ੀਨ ਸਾਈ ਹਰਵਿੰਦਰ ਸ਼ਾਹ ਜੀ ਦੀ ਰਹਿਨੁਮਾਈ ਹੇਠ 13 ,14 ਮਾਰਚ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਦੋ ਦਿਨਾਂ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਬਲਵੀਰ ਸਿੰਘ ਹੁੰਦਲ ਨੇ ਦੱਸਿਆ ਕਿ 13 ਮਾਰਚ ਨੂੰ ਸਵੇਰੇ ਦਰਬਾਰ ਤੇ ਸਾਈਂ ਜੀ ਨਿਸ਼ਾਨ ਸਾਹਿਬ ਤੇ ਚਿਰਾਗ ਦੀ ਰਸਮ ਆਪਣੇ ਕਰ ਕਮਲਾਂ ਨਾਲ ਸੰਗਤਾਂ ਦੀ ਹਾਜ਼ਰੀ ਵਿੱਚ ਅਦਾ ਕਰਨਗੇ। ਰਾਤ ਨੂੰ ਮਹਿਫਿਲ-ਏ-ਕੱਵਾਲ ’ਚ ਪ੍ਰਸਿੱਧ ਗਾਇਕ ਫਿਰੋਜ਼ ਖਾਨ ਤੇ ਵਨੀਤ ਖਾਨ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। 14 ਮਾਰਚ ਨੂੰ ਸਵੇਰੇ ਦਰਬਾਰ ’ਤੇ ਪ੍ਰਸਿੱਧ ਗਾਇਕ ਮਾਸ਼ਾ ਅਲੀ ਤੇ ਅਮਰਿੰਦਰ ਬੋਬੀ ਹਾਜ਼ਰੀਆਂ ਭਰਨਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਦੂਰ-ਦੁਰਾਡੇ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤਾਏ ਜਾਣਗੇ।