ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਹੈਰੋਇਨ ਸਮੇਤ ਦੋ ਨੌਜਵਾਨ ਨਸ਼ਾ ਤਸਕਰ ਕਾਬੂ
Publish Date: Tue, 03 Mar 2026 10:47 PM (IST)
Updated Date: Tue, 03 Mar 2026 10:50 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਦੀ ਪੁਲਿਸ ਨੇ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਜਲੰਧਰ ਅੰਮ੍ਰਿਤਸਰ ਮਾਰਗ ’ਤੇ ਪੈਂਦੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਸਥਿਤ ਨਿੱਜੀ ਸਕੂਲ ਦੀ ਸਰਵਿਸ ਰੋਡ ’ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਲਿੱਧੜਾ ਪਿੰਡ ਵੱਲੋਂ ਸਰਵਿਸ ਰੋਡ ’ਤੇ ਦੋ ਨੌਜਵਾਨ ਮੋਟਰਸਾਈਕਲ ਨੰਬਰ ਪੀਬੀ-08-ਸੀਕੇ-5465 ਰੰਗ ਕਾਲਾ ਸਪਲੈਡਰ ’ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ। ਉਹ ਪੁਲਿਸ ਦੇਖ ਕੇ ਘਬਰਾ ਕੇ ਪਿਛਾਂਹ ਨੂੰ ਮੁੜਨ ਲੱਗੇ ਤੇ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਪਿੱਛੇ ਨੂੰ ਮੁੜਦੇ ਸਮੇਂ ਪੈਂਟ ਦੀ ਜੇਬ ’ਚੋਂ ਇਕ ਲਿਫਾਫਾ ਕੱਢ ਕੇ ਪਿੱਛੇ ਬੈਠੇ ਸਾਥੀ ਨੂੰ ਫੜਾ ਦਿੱਤਾ। ਉਸ ਨੇ ਉਹ ਲਿਫਾਫਾ ਸੜਕ ਕੰਢੇ ਸੁੱਟ ਦਿੱਤਾ ਤੇ ਫਰਾਰ ਹੋਣ ਲੱਗੇ। ਪੁਲਿਸ ਪਾਰਟੀ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਰੋਕ ਕੇ ਕਾਬੂ ਕਰਕੇ ਨਾਮ-ਪਤਾ ਪੁੱਛਿਆ। ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਸੰਦੀਪ ਕੁਮਾਰ ਉਰਫ ਬਿੱਲਾ ਟੈਂਕੀ ਵਾਲਾ ਮੁਹੱਲਾ ਗੜ੍ਹਾ, ਥਾਣਾ ਡਵੀਜ਼ਨ ਨੰਬਰ 7 ਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਵਿਕੀ ਵਾਸੀ ਮੇਨ ਬਾਜ਼ਾਰ ਗੜ੍ਹਾ, ਥਾਣਾ ਡਵੀਜ਼ਨ ਨੰਬਰ 7, ਜਲੰਧਰ ਦੱਸਿਆ। ਸੁੱਟੇ ਗਏ ਲਿਫ਼ਾਫ਼ੇ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਸ ’ਚ ਪਏ ਸਾਮਾਨ ਨੂੰ ਡਰੱਗ ਟੈਸਟ ਟਿਊਬ ਕਿੱਟ ਦੇ ਮਾਪਦੰਡ ਨਾਲ ਜਾਂਚਿਆ ਤਾਂ ਉਹ ਹੈਰੋਇਨ ਨਿਕਲੀ ਤੇ 14 ਗ੍ਰਾਮ ਵਜ਼ਨ ਨਿਕਲਿਆ। ਦੋਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਕਾਬੂ ਕੀਤੇ ਗਏ ਨੌਜਵਾਨ ਨਸ਼ਾ ਤਸਕਰਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।