ਖ਼ਰੀਦਦਾਰੀ ਕਰਨ ਆਈਆਂ ਔਰਤਾਂ ਨੇ ਗਾਹਕ ਦੇ ਪਰਸ ’ਚੋਂ ਕੱਢੇ ਹਜ਼ਾਰਾਂ ਰੁਪਏ
ਦੋ ਔਰਤਾਂ ਨੇ ਇਕ ਕੱਪੜੇ ਦੀ ਦੁਕਾਨ ’ਤੇ ਖਰੀਦਦਾਰੀ ਕਰਨ ਆਈਆ ਔਰਤਾਂ ਦੇ ਪਰਸ ’ਚੋਂ ਕੱਢੇ ਹਜ਼ਾਰਾਂ ਰੁਪਏ
Publish Date: Sat, 10 Jan 2026 07:42 PM (IST)
Updated Date: Sun, 11 Jan 2026 04:12 AM (IST)

- ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਡਕੈਤੀ ਤੇ ਚੋਰੀ ਦੀਆਂ ਵਧਦੀਆਂ ਘਟਨਾਵਾਂ ਵਿਚਕਾਰ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਛੇ ਦੀ ਹੱਦ ’ਚ ਪੈਂਦੇ ਮਾਡਲ ਟਾਊਨ ਖੇਤਰ ਦੇ ਚਾਚੇ ਵਾਲੀ ਗਲੀ ’ਚ ਸਥਿਤ ਰਿਧੀਮਾ ਕੁਲੈਕਸ਼ਨ ਨਾਮਕ ਇਕ ਕੱਪੜੇ ਦੀ ਦੁਕਾਨ ਤੇ ਗਾਹਕ ਬਣ ਕੇ ਦੋ ਔਰਤਾਂ ਆਈਆਂ ਤੇ ਬੜੀ ਚਲਾਕੀ ਨਾਲ ਨਕਦੀ ਲੈ ਕੇ ਭੱਜ ਗਈਆਂ। ਸਾਰੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ। ਜਾਣਕਾਰੀ ਅਨੁਸਾਰ ਉਸ ਸਮੇਂ ਦੁਕਾਨ ’ਚ ਭੀੜ ਸੀ। ਭੀੜ ਦਾ ਫਾਇਦਾ ਉਠਾਉਂਦੇ ਹੋਏ ਪੀਲੇ ਤੇ ਨੀਲੇ ਸੂਟ ਪਹਿਨੀਆਂ ਦੋ ਔਰਤਾਂ ਨੇ ਕੱਪੜੇ ਦੇਖਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਇਕ ਗਾਹਕ ਦੇ ਪਰਸ ਵਿਚੋਂ ਲਗਭਗ 35,000 ਰੁਪਏ ਨਕਦੀ ਚੋਰੀ ਕਰ ਲਈ ਤੇ ਮੌਕੇ ਤੋਂ ਭੱਜ ਗਈਆਂ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਪੀੜਤਾ ਨੇ ਆਪਣੇ ਪਰਸ ’ਚੋਂ ਪੈਸੇ ਗਾਇਬ ਹੋਣ ਦੀ ਰਿਪੋਰਟ ਦਿੱਤੀ, ਜਿਸ ਨਾਲ ਦੁਕਾਨ ’ਚ ਦਹਿਸ਼ਤ ਫੈਲ ਗਈ। ਦੁਕਾਨਦਾਰ ਨੇ ਤੁਰੰਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ’ਚ ਦੋ ਔਰਤਾਂ ਚੋਰੀ ਕਰਦੀਆਂ ਸਾਫ਼ ਦਿਖਾਈ ਦਿੱਤੀਆਂ। ਘਟਨਾ ਦੀ ਸੂਚਨਾ ਥਾਣਾ ਨੰਬਰ 6 ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਨੇ ਫੁਟੇਜ ਜਨਤਕ ਕੀਤੀ ਹੈ ਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਨ੍ਹਾਂ ਔਰਤਾਂ ਨੂੰ ਪਛਾਣਦਾ ਹੈ ਜਾਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰੇ।