ਵਾਟਰ ਸਪਲਾਈ ਤੇ ਸੀਵਰੇਜ ਦੇ ਡਿਫਾਲਟਰਾਂ ਦੇ ਦੋ ਕੁਨੈਕਸ਼ਨ ਕੱਟੇ
ਵਾਟਰ ਸਪਲਾਈ ਤੇ ਸੀਵਰੇਜ ਦੇ ਡਿਫਾਲਟਰਾਂ ਦੇ 2 ਕੁਨੈਕਸਨ ਕੱਟੇ ਤੇ 1.45 ਲੱਖ ਦੀ ਹੋਈ ਵਸੂਲੀ
Publish Date: Wed, 25 Mar 2026 08:07 PM (IST)
Updated Date: Wed, 25 Mar 2026 08:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਵੱਲੋਂ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੁੱਧਵਾਰ ਨੂੰ ਵਾਟਰ ਸਪਲਾਈ ਤੇ ਸੀਵਰੇਜ ਬ੍ਰਾਂਚ ਦੇ ਵਿਸ਼ੇਸ਼ ਦਸਤੇ ਨੇ 2 ਕੁਨੈਕਸ਼ਨ ਕੱਟੇ ਤੇ 1.45 ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਦਸਤੇ ਦੇ ਆਗੂ ਅਸ਼ਵਨੀ ਗਿੱਲ ਨੇ ਦੱਸਿਆ ਕਿ ਬੁੱਧਵਾਰ ਨੂੰ ਪ੍ਰਤਾਪ ਬਾਗ ਇਲਾਕੇ ਇਕ ਸਟੈਂਡਰਡ ਹੋਟਲ ਤੇ ਇਕ ਅਹਾਤੇ ਦਾ ਕੁਨੈਕਸ਼ਨ ਕੱਟਿਆ ਗਿਆ। ਦੋਵੇਂ ਸੀਵਰੇਜ ਦੇ ਕੁਨੈਕਸ਼ਨ ਸਨ। ਸਟੈਂਡਰਡ ਹੋਟਲ ਵੱਲ 1.90 ਲੱਖ ਤੇ ਦੂਜੇ ਡਿਫਾਲਟਰ ਵੱਲ 90 ਹਜ਼ਾਰ ਦੇ ਬਿੱਲ ਬਕਾਇਆ ਸੀ। ਉਕਤ ਅਦਾਰਿਆਂ ਨੂੰ ਬਕਾਇਦਾ ਨੋਟਿਸ ਵੀ ਭੇਜੇ ਗਏ ਸਨ ਪਰ ਕਿਸੇ ਨੇ ਬਿੱਲ ਨਹੀਂ ਜਮ੍ਹਾਂ ਕਰਵਾਇਆ। ਇਸ ਦੌਰਾਨ ਅਸ਼਼ਵਨੀ ਗਿੱਲ ਨੇ ਡਿਫਾਲਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਕਾਇਆ ਬਿੱਲ ਅਦਾ ਕਰ ਕੇ ਅਜਿਹੀ ਕਾਰਵਾਈ ਤੋਂ ਬਚਣ।
---------------------
ਇਕ ਪੈਲੇਸ ਦਾ ਕੁਨੈਕਸ਼ਨ ਕੱਟਿਆ
ਇਸ ਦੌਰਾਨ ਕੈਂਟ ਹਲਕੇ ਦੇ ਤੱਲ੍ਹਣ ਰੋਡ ’ਤੇ ਸਥਿਤ ਢਿੱਲੋਂ ਰਿਜ਼ੋਰਟ ਦਾ ਪਾਣੀ ਦੇ ਬਿੱਲ ਅਦਾ ਨਾ ਕਰਨ ’ਤੇ ਬੁੱਧਵਾਰ ਨੂੰ ਓਐਂਡਐੱਮ ਦੇ ਐੱਸਡੀਓ ਦੀ ਅਗਵਾਈ ’ਚ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਦੀ ਪੁਸ਼ਟੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਰਦਿਆਂ ਕਿਹਾ ਹੈ ਕਿ ਉਸ ਵੱਲ ਪਿਛਲੇ ਕਈ ਸਾਲਾਂ ਕੋਲੋਂ ਪਾਣੀ ਤੇ ਸੀਵਰੇਜ ਦਾ ਬਿੱਲ ਬਕਾਇਆ ਸੀ। ਦੂਜੇ ਪਾਸੇ ਓਐਂਡਐੱਮ ਦੇ ਦਸਤੇ ਦੇ ਮੁਖੀ ਅਸ਼ਵਨੀ ਗਿੱਲ ਨੇ ਕਿਹਾ ਹੈ ਕਿ ਢਿੱਲੋਂ ਪੈਲੇਸ ਦੇ ਮਾਲਕ ਨੇ 28 ਮਾਰਚ ਨੂੰ ਅਦਾਇਗੀ ਕਰਨ ਦੀ ਮੋਹਲਤ ਮੰਗੀ ਹੈ ਤੇ ਅਦਾਇਗੀ ਨਾ ਹੋਣ ’ਤੇ ਉਕਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।