ਹੈਰੋਇਨ ਦੀ ਖੇਪ ਸਮੇਤ ਦੋ ਤਸਕਰ ਕਾਬੂ
ਹੈਰੋਇਨ ਦੀ ਖੇਪ ਸਮੇਤ ਦੋ ਤਸਕਰ ਕਾਬੂ
Publish Date: Sat, 14 Feb 2026 09:10 PM (IST)
Updated Date: Sat, 14 Feb 2026 09:12 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਐਂਟੀ ਨਾਰਕੋਟਿਕਸ ਟਾਸਕ ਫੋਰਸ, ਜਲੰਧਰ ਦੀ ਟੀਮ ਨੇ 2 ਕਿੱਲੋ 23 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ’ਤੇ ਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਵਾਸੀ ਜਸਪ੍ਰੀਤ ਸਿੰਘ ਉਰਫ਼ ਜਸੀ ਤੇ ਜਸਵੰਤ ਸਿੰਘ ਜੱਸਾ ਵਜੋਂ ਦੱਸੀ ਗਈ ਹੈ। ਏਐੱਨਟੀਐੱਫ਼ ਦੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿਤੀ ਕਿ ਡੀਐੱਸਪੀ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਐੱਸਆਈ ਸੰਜੀਵ ਕੁਮਾਰ ਦੀ ਪੁਲਿਸ ਨੇ ਮਲਾਵਾਲ ਤੋਂ ਫਿਰੋਜ਼ਪੁਰ ਰੋਡ ’ਤੇ ਪਿੰਡ ਗਲਾਮੀ ਨੇੜੇ ਕਾਰਵਾਈ ਕਰਦਿਆਂ ਮੋਟਰਸਾਈਕਲ ’ਤੇ ਜਾ ਰਹੇ ਜਸਪ੍ਰੀਤ ਸਿੰਘ ਉਰਫ਼ ਜੱਸੀ ਤੇ ਜਸਵੰਤ ਸਿੰਘ ਉਰਫ ਜੱਸਾ ਕੋਲੋਂ 2 ਕਿੱਲੋ 23 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਆਈਜੀ ਸਰੋਆ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਏਐੱਨਟੀਐੱਫ਼, ਐੱਸਏਐੱਸ ਨਗਰ (ਮੋਹਾਲੀ), ਵਿਖੇ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।