10 ਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਦੋ ਤਸਕਰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
Publish Date: Sun, 01 Feb 2026 08:51 PM (IST)
Updated Date: Mon, 02 Feb 2026 04:14 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾਖੇਲ ਦੀ ਪੁਲਿਸ ਨੇ ਨਿਰੰਕਾਰੀ ਭਵਨ ਨੇੜੇ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ’ਤੇ ਦੋ ਨੌਜਵਾਨਾਂ ਉਪਕਾਰ ਨਗਰ ਵਾਸੀ ਰਾਜਕੁਮਾਰ ਤੇ ਰੇਰੂ ਪਿੰਡ ਵਾਸੀ ਰਾਜਵੀਰ ਸਿੰਘ ਉਰਫ਼ ਨਿੱਕਾ ਨੂੰ ਰੋਕਿਆ ਅਤੇ ਪੁੱਛਗਿੱਛ ਤੇ ਤਲਾਸ਼ੀ ਦੌਰਾਨ ਉਕਤਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਬਸਤੀ ਬਾਵਾ ਖੇਲ ਥਾਣੇ ’ਚ ਐੱਨਡੀਪੀਐੱਸ ਐਕਟ ਤਹਿਤ ਉਕਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਲਿਆ ਹੈ।