ਸਾਮਾਨ ਚੋਰੀ ਕਰਦੀਆਂ ਦੋ ਜਣੀਆਂ ਕਾਬੂ
ਜੰਗਲਾਤ ਵਿਭਾਗ ਦਾ ਸਮਾਨ ਚੋਰੀ ਕਰਦੀਆਂ ਦੋ ਭੈਣਾਂ ਕਾਬੂ
Publish Date: Tue, 10 Feb 2026 06:31 PM (IST)
Updated Date: Tue, 10 Feb 2026 06:32 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੇ ਨਜ਼ਦੀਕ ਜੰਗਲਾਤ ਵਿਭਾਗ ਦਾ ਸਾਮਾਨ ਚੋਰੀ ਕਰਦੀਆਂ ਦੋ ਭੈਣਾਂ ਨੂੰ ਕਾਬੂ ਕਰਕੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਕਰਮਚਾਰੀ ਗੁਰਬਖਸ਼ ਰਾਮ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਡੀਏਵੀ ਕਾਲਜ ਦੇ ਨਜ਼ਦੀਕ ਜੰਗਲਾਤ ਵਿਭਾਗ ਦਾ ਸਾਮਾਨ ਚੋਰੀ ਕਰਦੀਆਂ ਦੋ ਔਰਤਾਂ ਨੂੰ ਉਨ੍ਹਾਂ ਵੱਲੋਂ ਕਾਬੂ ਕੀਤਾ ਹੈ। ਇਸ ਦੌਰਾਨ ਮੌਕੇ ’ਤੇ ਥਾਣੇਦਾਰ ਸ਼ਾਮ ਜੀ ਲਾਲ ਸਮੇਤ ਪੁਲਿਸ ਪਾਰਟੀ ਵੱਲੋਂ ਦੋ ਔਰਤਾਂ ਨੂੰ ਚੋਰੀ ਕੀਤੇ ਲੋਹੇ ਦੇ ਸਾਮਾਨ ਸਮੇਤ ਹਿਰਾਸਤ ’ਚ ਲੈ ਕੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਲਕਸ਼ਮੀ ਪਤਨੀ ਮਿੱਠੂ ਰਾਮ ਮਕਾਨ ਨੰਬਰ 153, ਇੰਦਰਾ ਕਾਲੋਨੀ, ਜਲੰਧਰ ਤੇ ਉਸ ਦੀ ਭੈਣ ਮਹਿੰਦਰੋ ਪਤਨੀ ਬੀਰੂ ਵਾਸੀ ਪਟਿਆਲਾ ਫਾਟਕ ਨੇੜੇ ਰੇਲਵੇ ਸਟੇਸ਼ਨ ਬਠਿੰਡਾ ਵਜੋਂ ਹੋਈ ਹੈ।