ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਸੰਘਣੀ ਧੁੰਦ ਪੈਣ ਨਾਲ ਵਿਜੀਬਿਲਟੀ ਘੱਟ ਹੋਣ ਕਾਰਨ ਕੰਟੇਨਰ ਅਤੇ ਕਾਰ ਦੀ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਸਵੇਰੇ 7:30 ਵਜੇ ਦੇ ਕਰੀਬ ਇੱਕ ਕੰਟੇਨਰ ਟਰੱਕ ਜੋ ਕਿ ਧੋਗੜੀ ਰੋਡ 'ਤੇ ਸਥਿਤ ਫੈਕਟਰੀ ਤੋਂ ਲੋਡ ਕਰਕੇ ਰਾਏਪੁਰ ਰਸੂਲਪੁਰ ਮੋੜ ਤੋਂ ਜਲੰਧਰ ਜਾਣ ਲਈ ਨੈਸ਼ਨਲ ਹਾਈਵੇ 'ਤੇ ਚੜਿਆ ਤਾਂ ਸੰਘਣੀ ਧੁੰਦ ਹੋਣ ਕਾਰਨ ਉਸ ਨੂੰ ਮੋੜ ਨਜ਼ਰ ਨਹੀਂ ਆਇਆ ਅਤੇ ਕੰਟੇਨਰ ਡਰਾਈਵਰ ਟਰੱਕ ਨੂੰ ਸਿੱਧਾ ਹੀ ਨੈਸ਼ਨਲ ਹਾਈਵੇ ਦੇ ਵਿਚਕਾਰ ਲੈ ਗਿਆ।

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ - ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਸੰਘਣੀ ਧੁੰਦ ਪੈਣ ਨਾਲ ਵਿਜੀਬਿਲਟੀ ਘੱਟ ਹੋਣ ਕਾਰਨ ਕੰਟੇਨਰ ਅਤੇ ਕਾਰ ਦੀ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਸਵੇਰੇ 7:30 ਵਜੇ ਦੇ ਕਰੀਬ ਇੱਕ ਕੰਟੇਨਰ ਟਰੱਕ ਜੋ ਕਿ ਧੋਗੜੀ ਰੋਡ 'ਤੇ ਸਥਿਤ ਫੈਕਟਰੀ ਤੋਂ ਲੋਡ ਕਰਕੇ ਰਾਏਪੁਰ ਰਸੂਲਪੁਰ ਮੋੜ ਤੋਂ ਜਲੰਧਰ ਜਾਣ ਲਈ ਨੈਸ਼ਨਲ ਹਾਈਵੇ 'ਤੇ ਚੜਿਆ ਤਾਂ ਸੰਘਣੀ ਧੁੰਦ ਹੋਣ ਕਾਰਨ ਉਸ ਨੂੰ ਮੋੜ ਨਜ਼ਰ ਨਹੀਂ ਆਇਆ ਅਤੇ ਕੰਟੇਨਰ ਡਰਾਈਵਰ ਟਰੱਕ ਨੂੰ ਸਿੱਧਾ ਹੀ ਨੈਸ਼ਨਲ ਹਾਈਵੇ ਦੇ ਵਿਚਕਾਰ ਲੈ ਗਿਆ।
ਇਸ ਹਾਦਸੇ ਕਾਰਨ ਹਾਈਵੇ 'ਤੇ ਕਾਫੀ ਲੰਬਾ ਟਰੈਫਿਕ ਜਾਮ ਲੱਗ ਗਿਆ, ਜਿਸ ਨੂੰ ਮੌਕੇ 'ਤੇ ਪਹੁੰਚੀ ਐਸਐਸਐਫ ਟੀਮ ਅਤੇ ਏਐਸਆਈ ਲਖਵਿੰਦਰ ਸਿੰਘ ਸਮੇਤ 112 ਦੀ ਟੀਮ ਨੇ ਦੋ ਘੰਟੇ ਦੀ ਜਦੋ ਜਹਿਦ ਤੋਂ ਬਾਅਦ ਟਰੈਫਿਕ ਕਲੀਅਰ ਕਰਾਇਆ ਅਤੇ ਆਵਾਜਾਈ ਨੂੰ ਚਾਰੂ ਢੰਗ ਨਾਲ ਚਾਲੂ ਕਰਵਾਇਆ। ਨੈਸ਼ਨਲ ਹਾਈਵੇ ਦੀ ਮਦਦ ਦੇ ਨਾਲ ਐਸਐਸ ਐਫ ਟੀਮ ਵੱਲੋਂ ਕੰਟੇਨਰ ਅਤੇ ਹਾਦਸਾ ਗ੍ਰਸਤ ਕਾਰ ਨੂੰ ਸਾਈਡ 'ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਇਸ ਹਾਦਸੇ ਸਬੰਧੀ ਐਸਐਸ ਐਫ ਟੀਮ ਵੱਲੋਂ ਸਾਰੀ ਸੂਚਨਾ ਸੰਬੰਧਿਤ ਥਾਣਾ ਮਕਸੂਦਾ ਨੂੰ ਦਿੱਤੀ ਗਈ। ਕੰਟੇਨਰ ਦਾ ਡਰਾਈਵਰ ਅਤੇ ਮੈਨੇਜਰ ਵੀ ਮੌਕੇ 'ਤੇ ਪਹੁੰਚ ਗਏ। ਥਾਣਾ ਮਕਸੂਦਾ ਤੋਂ ਆਈਓ ਏਐਸਆਈ ਸਤਨਾਮ ਸਿੰਘ ਮੌਕੇ ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।