ਨੈਸ਼ਨਲ ਹਾਈਵੇ ’ਤੇ ਹਾਦਸੇ ਦੋ ਜ਼ਖ਼ਮੀ
ਨੈਸ਼ਨਲ ਹਾਈਵੇ ’ਤੇ ਐਕਸੀਡੈਂਟ ਦੋ ਜਖਮੀ, ਵਾਹਨਾਂ ਨੂੰ ਨੁਕਸਾਨ
Publish Date: Thu, 19 Mar 2026 09:21 PM (IST)
Updated Date: Thu, 19 Mar 2026 09:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨੈਸ਼ਨਲ ਹਾਈਵੇ ’ਤੇ ਇਕ ਹਾਦਸੇ ’ਚ ਟਰੱਕ ਤੇ ਮਹਿੰਦਰਾ ਪਿਕਅਪ ਬੁਰੀ ਤਰ੍ਹਾਂ ਨੁਕਸਾਨੇ ਗਏ। ਘਟਨਾ ਸੂਚਨਾ ਮਿਲਣ ’ਤੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ’ਚ ਐੱਸਐੱਸਐੱਫ ਟੀਮ ਮੌਕੇ ’ਤੇ ਪੁੱਜੀ। ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅਪ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰੀ। ਇਸ ’ਚ ਦੋ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਸਰਕਾਰੀ ਵਾਹਨ ਰਾਹੀਂ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ। ਮਹਿੰਦਰਾ ਪਿਕਅਪ ’ਚ ਬਿਰਲਾ ਪੱਟੀ ਦੀਆਂ ਬੋਰੀਆਂ ਲੱਦੀਆਂ ਸਨ, ਜੋ ਰੋਡ ’ਤੇ ਖਿੱਲਰ ਗਈਆਂ। ਜ਼ਖਮੀਆਂ ਦੀ ਪਛਾਣ ਮਨੋਜ ਪੁੱਤਰ ਪ੍ਰਭ ਲਾਲ (ਪੱਖੋਵਾਲ, ਲੁਧਿਆਣਾ) ਤੇ ਰਣਜੀਤ ਸਿੰਘ ਪੁੱਤਰ ਵੱਸਣ ਸਿੰਘ (ਲਖੀਮਪੁਰ, ਯੂਪੀ) ਵਜੋਂ ਕੀਤੀ ਗਈ। ਟਰੱਕ ਦੇ ਡਰਾਈਵਰ ਦੀ ਪਛਾਣ ਮਨਦੀਪ ਸਿੰਘ ਪੁੱਤਰ ਦਰਸ਼ਨ ਲਾਲ (ਗੁਰਦਾਸਪੁਰ) ਤੇ ਮਹਿੰਦਰਾ ਪਿਕਅਪ ਦੇ ਸ਼ਿਵ ਰਾਮ ਪੁੱਤਰ ਚੰਦ ਰਾਮ (ਦੁੱਗਰੀ, ਜ਼ਿਲ੍ਹਾ ਲੁਧਿਆਣਾ) ਵਜੋਂ ਸੀ। ਨੈਸ਼ਨਲ ਹਾਈਵੇ ਅਧਿਕਾਰੀਆਂ ਨੂੰ ਵੀ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਮੌਕੇ ’ਤੇ ਹਾਈਡਰਾ ਕਰੇਨ ਦੀ ਸਹਾਇਤਾ ਨਾਲ ਮਹਿੰਦਰਾ ਪਿਕਅਪ ਨੂੰ ਰੋਡ ਤੋਂ ਇਕ ਪਾਸੇ ਕੀਤਾ ਗਿਆ ਤੇ ਟ੍ਰੈਫਿਕ ਨੂੰ ਸੁਚਾਰੂ ਕੀਤਾ ਗਿਆ। ਘਟਨਾ ਦੀ ਰਿਪੋਰਟ ਥਾਣਾ ਫਿਲੌਰ ਦੇ ਮੁਨਸ਼ੀ ਨੂੰ ਸੌਂਪੀ ਗਈ।