ਹੈਰੋਇਨ ਸਮੇਤ ਦੋ ਨੌਜਵਾਨ ਅੜਿੱਕੇ
ਹੈਰੋਇਨ ਸਮੇਤ ਦੋ ਨਸ਼ਾ ਤਸਕਰ ਚੜੇ ਪੁਲਿਸ ਦੇ ਹੱਥੇ
Publish Date: Tue, 03 Feb 2026 07:15 PM (IST)
Updated Date: Wed, 04 Feb 2026 04:11 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਚੁਗਿੱਟੀ ਰੋਡ ’ਤੇ ਕੀਤੀ ਨਾਕਾਬੰਦੀ ਦੌਰਾਨ ਪੈਦਲ ਆ ਰਹੇ ਦੋ ਨੌਜਵਾਨਾਂ ਬੁੱਧ ਪ੍ਰਕਾਸ਼ ਉਰਫ ਬੁੱਧੂ ਵਾਸੀ ਅੰਬੇਡਕਰ ਨਗਰ ਰਾਮਾ ਮੰਡੀ ਤੇ ਕੁਲਬੀਰ ਸਿੰਘ ਉਰਫ ਸਾਧ ਵਾਸੀ ਵਾਲਮੀਕਿ ਮੁਹੱਲਾ ਚਗਿੱਟੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਹਿੱਛ ਕੀਤੀ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਜੇਬ ’ਚੋਂ 7.15 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।