ਰੈਲੀ ਲਈ ਸ਼ਾਹਕੋਟ ਤੋਂ ਦੋ ਕਾਫਲਿਆਂ ਨੇ ਕੀਤੀ ਸ਼ਿਰਕਤ
ਮੋਗਾ ਰੈਲੀ ਲਈ ਸ਼ਾਹਕੋਟ ਤੋਂ ਦੋ ਕਾਫਲੇ ਰਵਾਨਾ ਹੋਏ
Publish Date: Sat, 14 Mar 2026 06:31 PM (IST)
Updated Date: Sat, 14 Mar 2026 06:33 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਾਜਪਾ ਦੀ ਮੋਗਾ ਰੈਲੀ ’ਚ ਸ਼ਾਮਲ ਹੋਣ ਲਈ ਸ਼ਾਹਕੋਟ ਤੋਂ ਵੱਖ-ਵੱਖ ਦੋ ਥਾਵਾਂ ਤੋਂ ਕਾਫਲੇ ਰਵਾਨਾ ਹੋਏ। ਇਕ ਕਾਫਲਾ ਸੈਂਟ ਮਨੂਜ ਕਾਨਵੈਂਟ ਸਕੂਲ ਮੋਗਾ ਰੋਡ ਸ਼ਾਹਕੋਟ ਤੋਂ ਕੈਂਪ ਇੰਚਾਰਜ ਹਲਕਾ ਸ਼ਾਹਕੋਟ ਰਾਣਾ ਹਰਦੀਪ ਸਿੰਘ ਦੀ ਅਗਵਾਈ ’ਚ ਮੋਗਾ ਲਈ ਰਵਾਨਾ ਹੋਇਆ। ਇਸ ਮੌਕੇ ਕਮਲ ਕੁਮਾਰ ਨਾਹਰ, ਹਰਦੀਪ ਸਿੰਘ ਪੀਟਾ, ਅਨਿਲ ਕੁਮਾਰ ਅਗਰਵਾਲ, ਮੁਰਲੀਧਰ, ਅੰਮ੍ਰਿਤ ਲਾਲ ਕਾਕਾ, ਅੰਮ੍ਰਿਤਪਾਲ ਜੋਨਾ ਪੀਏ ਰਾਣਾ ਹਰਦੀਪ ਸਿੰਘ, ਸ਼ਰਨਜੀਤ ਸਿੰਘ ਸਾਬ ਥਿੰਦ, ਮਨਜੀਤ ਸਿੰਘ ਸੈਦਪੁਰ, ਰਾਵੀਸ਼ ਗੋਇਲ ਸ਼ਾਹਕੋਟ, ਰਾਜਾ ਅਰੋੜਾ ਸ਼ਾਹਕੋਟ, ਤਾਰੀ ਕੋਟਲੀ ਗਾਜਰਾਂ ਤੇ ਹੋਰ ਬਹੁਤ ਸਾਰੇ ਸਥਾਨਕ ਆਗੂ ਮੌਜੂਦ ਸਨ।
ਇਸੇ ਤਰ੍ਹਾਂ ਦੂਸਰਾ ਕਾਫਲਾ ਬਾਜਵਾ ਖੁਰਦ ਮੋਗਾ ਰੋਡ ਤੋਂ ਰਵਾਨਾ ਹੋਇਆ। ਇਸ ਦੀ ਅਗਵਾਈ ਭਾਜਪਾ ਆਗੂ ਨਰਿੰਦਰ ਪਾਲ ਸਿੰਘ ਚੰਦੀ ਨੇ ਕੀਤੀ। ਕਾਫਲਾ ਰਵਾਨਾ ਹੋਣ ਮੌਕੇ ਕਾਲਾ ਪਹਿਲਵਾਨ, ਸੰਜਮ ਮੈਸਨ ਵਿਵੇਕਾਨੰਦ, ਰੋਬਿਨ ਸ਼ਰਮਾ ਕੋਟਲਾ ਸੂਰਜ ਮੱਲ ਤੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਨਰਿੰਦਰ ਪਾਲ ਸਿੰਘ ਚੰਦੀ, ਸੰਜਮ ਮੈਸਨ ਨੇ ਦੋਸ਼ ਲਾਇਆ ਕਿ ਭਾਜਪਾ ਦੇ ਕੁਝ ਆਗੂਆਂ ਨੇ 'ਆਪ' ਆਗੂਆਂ ਨਾਲ ਮਿਲ ਕੇ ਸਾਡਾ ਕਾਫਲਾ 'ਕੈਪਚਰ' ਕਰ ਲਿਆ ਹੈ। ਇਸੇ ਦੌਰਾਨ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਫਲੇ ’ਚ 30 ਬੱਸਾਂ ਤੇ ਹੋਰ ਵਾਹਨ ਸ਼ਾਮਲ ਹਨ।