ਦੋ ਕਾਰਾਂ ਤੇ ਟਰੈਕਟਰ ਦੀ ਟੱਕਰ, ਆਵਾਜਾਈ ਪ੍ਰਭਾਵਿਤ
ਦੋ ਕਾਰਾਂ ਤੇ ਟਰੈਕਟਰ ਦੀ ਆਪਸੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 10 Mar 2026 06:56 PM (IST)
Updated Date: Tue, 10 Mar 2026 07:00 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਅੱਡਾ ਸੱਧਾ ਚੱਕ ਨੇੜੇ ਅੱਜ ਦੁਪਹਿਰ ਕਰੀਬ 1 ਵਜੇ ਦੋ ਕਾਰਾਂ ਤੇ ਇਕ ਟਰੈਕਟਰ ਦੀ ਆਪਸੀ ਟੱਕਰ ਹੋ ਗਈ। ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਰੂਟ ਨੰਬਰ 94502 ਨੂਰਪੁਰ–ਚੌਲਾਂਗ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ 1:09 ਵਜੇ ਦੇ ਕਰੀਬ ਸਰਕਾਰੀ ਹੈਲਪਲਾਈਨ ਨੰਬਰ ’ਤੇ ਸੱਧਾ ਚੱਕ ਨੇੜੇ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ। ਮੌਕੇ ’ਤੇ ਪਤਾ ਲੱਗਾ ਕਿ ਕਾਰ ਨੰਬਰ ਪੀਬੀ-08-ਐੱਫਈ-0002, ਜਿਸ ਨੂੰ ਰਾਜਵੀਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਬੁੱਟਰਾਂ ਚਲਾ ਰਿਹਾ ਸੀ, ਕਾਰ ਨੰਬਰ ਪੀਬੀ-08-ਈਈ-4472, ਜਿਸ ਨੂੰ ਅਜੇ ਕੁਮਾਰ ਪੁੱਤਰ ਓਮਕਾਰ ਸਿੰਘ ਚਲਾ ਰਿਹਾ ਸੀ ਤੇ ਇਕ ਟਰੈਕਟਰ, ਜਿਸ ਨੂੰ ਅਨਿਲ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਬੇਗਮ ਜੰਡਿਆਲਾ ਚਲਾ ਰਿਹਾ ਸੀ, ਆਪਸ ’ਚ ਟਕਰਾ ਗਏ। ਐੱਸਐੱਸਐੱਫ ਦੀ ਟੀਮ ਦੇ ਸੀਟੀ ਅਰਸ਼ਦੀਪ ਸਿੰਘ, ਸੀਟੀ ਮਨਜਿੰਦਰ ਸਿੰਘ ਤੇ ਸੀਟੀ ਅਨੀਸ਼ਾ ਰਾਣੀ ਨੇ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਬਾਅਦ ’ਚ ਮਾਮਲਾ ਏਐੱਸਆਈ ਕਰਨੈਲ ਸਿੰਘ, ਪੁਲਿਸ ਥਾਣਾ ਭੋਗਪੁਰ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।