ਚੋਰੀਸ਼ੁਦਾ ਦੋ ਪਈਆ ਵਾਹਨਾ ਸਮੇਤ ਦੋ ਕਾਬੂ
ਚੋਰੀਸ਼ੁਦਾ ਦੋ ਪਈਆ ਵਾਹਨਾ ਸਮੇਤ ਦੋ ਕਾਬੂ
Publish Date: Thu, 26 Mar 2026 06:59 PM (IST)
Updated Date: Thu, 26 Mar 2026 07:02 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਤਿੰਨ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ’ਚ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਪਈਆ ਵਾਹਨ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਮੁਖੀ ਸਬ-ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਸਾਹਿਲ ਨਾਹਰ ਨੇ ਮੁਕੱਦਮਾ ਨੰਬਰ 20 ਮਿਤੀ 18/2/ 26 ਧਾਰਾ 303(2) ’ਚ ਇਕ ਮੁਲਜ਼ਮ ਹਰਮਿੰਦਰ ਸਿੰਘ ਉਰਫ ਮਿੰਦੂ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਇਕ ਸਕੂਟਰ ਬਰਾਮਦ ਕੀਤਾ। ਬਾਅਦ ’ਚ ਉਸ ਕੋਲੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਉਸਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਇਕ ਹੋਰ ਚੋਰੀ ਦਾ ਸਕੂਟਰ ਜੋ ਕਿ ਉਸ ਨੇ ਇਕ ਉਜਾੜ ਥਾਂ ’ਤੇ ਲੁਕੋ ਕੇ ਰੱਖੀ ਹੋਈ ਸੀ, ਵੀ ਬਰਾਮਦ ਕਰ ਲਿਆ। ਇਸੇ ਤਰ੍ਹਾਂ ਏਐੱਸਆਈ ਸਤਵਿੰਦਰ ਸਿੰਘ ਨੇ ਮੁਕੱਦਮਾ ਨੰਬਰ 37 ਮਿਤੀ 24/3 /26 ਧਾਰਾ 303(2)317(2) ’ਚ ਮਨੀ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇਕ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣ ਦੀ ਉਮੀਦ ਹੈ। ਫਿਲਹਾਲ ਪੁਲਿਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।