11 ਕਿੱਲੋ ਡੋਡਿਆਂ ਸਮੇਤ ਦੋ ਫੜੇ
ਥਾਣਾ ਪਤਾਰਾ ਦੀ ਪੁਲਿਸ ਟੀਮ ਨੇ 11
Publish Date: Fri, 02 Jan 2026 08:57 PM (IST)
Updated Date: Fri, 02 Jan 2026 08:59 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ: ਥਾਣਾ ਪਤਾਰਾ ਦੀ ਪੁਲਿਸ ਟੀਮ ਨੇ 11 ਕਿੱਲੋ ਡੋਡੇ ਤੇ ਇਕ ਮੋਟਰਸਾਈਕਲ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਥਾਣਾ ਪਤਾਰਾ ਮੁਖੀ ਐੱਸਆਈ ਰਾਮ ਕਿਸ਼ਨ ਨੇ ਦੱਸਿਆ ਕਿ ਗਸ਼ਤ ਦੌਰਾਨ ਚੁਰਸਤਾ ਪਿੰਡ ਨੰਗਲ ਫਤਿਹ ਖਾਂ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਮੋਟਰਸਾਈਕਲ ਨੰਬਰੀ ਪੀਬੀ-07-ਸੀਸੀ-4328 ਮਾਰਕਾ ਹੌਂਡਾ ਸ਼ਾਈਨ ਪਰ ਦੋ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੇ ਵਿਚਾਲੇ ਬੋਰਾ ਰੱਖਿਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਬੋਰਾ ਸਾਈਡ ’ਤੇ ਸੁੱਟ ਕੇ ਪਿਛਾਂਹ ਮੋੜਨ ਲੱਗੇ ਤਾਂ ਏਐੱਸਆਈ ਜੀਵਨ ਕੁਮਾਰ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਸੁੱਟੇ ਗਏ ਬੋਰੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 11 ਕਿੱਲੋ ਡੋਡੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਰਵੀਰ ਸਿੰਘ ਉਰਫ ਚੈਂਪੀਅਨ ਤੇ ਪਿੱਛੇ ਬੈਠੇ ਵਿਅਕਤੀ ਦੀ ਪਛਾਣ ਵੀਰੂ ਵਾਸੀ ਪਿੰਡ ਜੈਨ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐਸ ਐਕਟ ਤਹਿਤ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ’ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਮੁਲਜ਼ਮਾਂ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।